ਟੋਰਾਂਟੋ (ਬਲਜਿੰਦਰ ਸੇਖਾ)

ਕਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਅੰਦਰ ਇੱਕ ਸਿਰਫਿਰੇ ਵੱਲੋਂ ਅੰਨੇਵਾਹ ਗੋਲੀਆਂ ਚਲਾਉਣ ਨਾਲ 10 ਤੋਂ ਵੱਧ ਵਿਕਤੀਆਂ ਦੀ ਹੱਤਿਆ ਕਰਨ ਦਾ ਸਮਾਚਾਰ ਹੈ। ਅੱਜ ਕਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਅੰਦਰ ਇੱਕ ਸਿਰਫਿਰੇ ਵੱਲੋਂ ਅੰਨੇਵਾਹ ਗੋਲੀਆਂ ਚਲਾਉਣ ਨਾਲ 10 ਤੋਂ ਵੱਧ ਮੌਤਾਂ ਹੋਣ ਦੀ ਖਬਰ ਆ ਰਹੀ ਹੈ । ਪਤਾ ਲੱਗਾ ਹੈ ਕਿ
ਮਰਨ ਵਾਲਿਆਂ ਵਿੱਚ ਆਰ ਸੀ ਐਮ ਪੀ ਦਾ ਇੱਕ ਜਵਾਨ ਵੀ ਸ਼ਮਿਲ ਹੈ । ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।