
ਭਾਰਤੀ ਮੂਲ ਦੀ ਦੰਦਾ ਦੀ ਡਾਕਟਰ ਹਰਸ਼ਿਨੀ ਪਿੰਡੋਇਲਾ ਗੁਇਜ਼ ਅਤੇ ਸੇਂਟ ਥਾਮਸ ਹਸਪਤਾਲ ਲੰਡਨ ਵਿਚ ਕੰਮ ਕਰਦੀ ਹੈ । ਪਰ ਸ਼ਾਮ ਨੂੰ ਕੰਮ ਤੋਂ ਬਾਅਦ ਘਰ ਜਾਕੇ ਟੀਵੀ ਦੇਖਣ ਜਾਂ ਹੋਰ ਬੇਫਾਇਦਾ ਕੰਮਾਂ ਦੀ ਬਜਾਏ, ਉਹ ਕਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼ ਅਤੇ ਹਸਪਤਾਲ ਦੇ ਹੋਰ ਕਰਮਚਾਰੀਆਂ ਲਈ ਖਾਣਾ ਅਤੇ ਸਨੈਕਸ ਲੈ ਜਾਂਦੀ ਹੈ । ਐਡਜਵੇਅਰ ਦੀ ਰਹਿਣ ਵਾਲੀ 28 ਸਾਲਾ ਡਾ: ਹਰਸ਼ਿਨੀ ਦਾ ਮੰਨਣਾ ਹੈ ਕਿ ਬਹੁਤ ਸਾਰੇ ਐੱਨ.ਐੱਚ.ਐੱਸ. ਸਟਾਫ ਨੂੰ ਲੰਬੀਆ ਅਤੇ ਸਖ਼ਤ ਸ਼ਿਫ਼ਟਾਂ ਕਰਕੇ ਖਰੀਦਦਾਰੀ ਕਰਨਾ ਮੁਸ਼ਕਲ ਹੋ ਰਿਹਾ ਹੈ । ਉਸਨੂੰ ਉਹਨਾਂ ਦੀ ਸੇਵਾ ਕਰਕੇ ਚੰਗਾ ਲੱਗਦਾ ਜੋ ਹਜ਼ਾਰਾਂ ਜਾਨਾਂ ਦੀ ਸੇਵਾ ਕਰ ਰਹੇ ਨੇ ।
ਹਰਜੀਤ ਦੁਸਾਂਝ