15.2 C
United Kingdom
Friday, May 2, 2025

More

    ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਵਲੋਂ ਪੱਤਰਕਾਰ ਦਵਿੰਦਰ ਪਾਲ ਨਾਲ ਬਦਸਲੂਕੀ ਦੀ ਨਿਖੇਧੀ

    (ਹਰਜੀਤ ਲਸਾੜਾ, ਬ੍ਰਿਸਬੇਨ 20 ਅਪ੍ਰੈਲ)

    ਬੀਤੇ ਦਿਨੀਂ ਪੰਜਾਬ ਪੁਲੀਸ ਚੰਡੀਗੜ੍ਹ ਦੇ ਇੰਸਪੈਕਟਰ ਵਲੋਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨਾਲ ਕੀਤੇ ਦੁਰਵਿਵਹਾਰ ਦੀ ‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ’ ਵਲੋਂ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ ਅਤੇ ਇਸਨੂੰ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ ਕਿਹਾ ਹੈ। ਇਹ ਪ੍ਰਗਟਾਵਾ ਸੰਸਥਾ ਮੁੱਖੀ ਜਗਜੀਤ ਸਿੰਘ ਖੋਸਾ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਹਨਾਂ ਹੋਰ ਕਿਹਾ ਕਿ ਇੱਕ ਪਾਸੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੋਨਾ ਖਿਲਾਫ ਜੰਗ ਲੜ ਰਹੇ ਹੋਰਨਾਂ ਵਿਭਾਗਾਂ ਦੇ ਮੁਲਾਜ਼ਮਾਂ ਦੇ ਨਾਲ ਨਾਲ ਨਾਲ ਪੱਤਰਕਾਰਾਂ ਨੂੰ ਵੀ ਯੋਧਿਆਂ ਵਜੋਂ ਪੇਸ਼ ਕਰ ਰਹੇ ਹਨ ਪਰ ਦੂਜੇ ਪਾਸੇ ਚੰਡੀਗੜ੍ਹ ਦੀ ਪੁਲਿਸ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨਾਲ ਦੁਰਵਿਹਾਰ ਕਰ ਰਹੀ ਹੈ। ਜਿਸਨੂ ਕਿ ਉਹਨਾਂ ਮੰਦਭਾਗਾ ਵਰਤਾਰਾ ਕਰਾਰ ਦਿੱਤਾ ਹੈ। ਜਿਕਰਯੋਗ ਹੈ ਕਿ ਦਵਿੰਦਰ ਪਾਲ ਉਹ ਖੋਜੀ ਪੱਤਰਕਾਰ ਹੈ ਜਿਸ ਨੇ ਹੁਣ ਤੱਕ ਕਈ ਵੱਡੇ ਸਿਆਸੀ ਕੱਦ ਵਾਲ਼ੇ ਸੱਤਾਧਾਰੀਆਂ, ਲੁਟੇਰਿਆਂ, ਮਾਇਆਧਾਰੀਆਂ ਅਤੇ ਕਈ ਪੁਲੀਸ ਵਾਲ਼ਿਆਂ ‘ਤੇ ਖੋਜੀ ਕਲਮ ਚਲਾ ਨਿਧੜਕ ਪੱਤਰਕਾਰੀ ਦਾ ਸਬੂਤ ਦਿੱਤਾ ਹੈ। ਦੱਸਣਯੋਗ ਹੈ ਕਿ ਜਦੋਂ ਦਵਿੰਦਰ ਪਾਲ ਰੋਜ਼ ਵਾਂਗ ਆਪਣੀ ਸੈਕਟਰ-27 ਵਿਚਲੀ ਰਿਹਾਇਸ਼ ਤੋਂ ਸੈਕਟਰ-29 ਵਿਚਲੇ ‘ਦਿ ਟ੍ਰਿਬਿਊਨ’ ਦਫ਼ਤਰ ਵਿੱਚ ਡਿਊਟੀ ’ਤੇ ਜਾ ਰਿਹਾ ਸੀ ਤਾਂ ਐੱਸ.ਐੱਚ.ਓ. ਨੇ ਸੈਕਟਰ 29-30 ਦੀਆਂ ਲਾਲ ਬੱਤੀਆਂ ’ਤੇ ਪੱਤਰਕਾਰ ਨੂੰ ਪੁਲੀਸ ਦੀ ਗੱਡੀ ਵਿਚ ਬਿਠਾ ਲਿਆ ਸੀ। ਪੱਤਰਕਾਰ ਦਵਿੰਦਰ ਪਾਲ ਵਲੋਂ ਆਪਣਾ ਪਛਾਣ ਪੱਤਰ ਵੀ ਦਿਖਾਇਆ ਗਿਆ ਪਰ ਪੁਲੀਸ ਨੇ ਕੋਈ ਦਲੀਲ ਨਾ ਸੁਣੀ। ਪੁਲੀਸ ਨੇ ਉਸ ਨੂੰ ਅੱਧਾ ਘੰਟਾ ਥਾਣੇ ਬਿਠਾਈ ਰੱਖਿਆ। ‘ਟ੍ਰਿਬਿਊਨ ਅਦਾਰੇ’ ਤੇ ਆਈਪੀਐਸ ਅਫਸਰਾਂ ਦੇ ਦਖਲ ਤੋਂ ਬਾਅਦ ਪੱਤਰਕਾਰ ਨੂੰ ਥਾਣੇ ਤੋਂ ਰਿਹਾਅ ਕੀਤਾ ਗਿਆ। ਬਾਅਦ ਵਿੱਚ ਅਦਾਰੇ ਵੱਲੋਂ ਪੂਰਾ ਮਾਮਲਾ ਲਿਖਤੀ ਰੂਪ ਵਿੱਚ ਡੀਜੀਪੀ ਸੰਜੈ ਬੈਨੀਵਾਲ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ ਜਿਨ੍ਹਾਂ ਢੁੱਕਵੀਂ ਕਾਰਵਾਈ ਦਾ ਭਰੋਸਾ ਵੀ ਦਿੱਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!