ਜਲੰਧਰ (ਤੇਜਿੰਦਰ ਮਨਚੰਦਾ) ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਦੇ ਪਿਤਾ ਸ਼੍ਰੀ ਪ੍ਰੀਤਮ ਦਾਸ ਜੀ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਈਆਂ ਰਾਜਨੀਤਿਕ, ਸਮਾਜਿਕ, ਤੇ ਧਾਰਮਿਕ ਹਸਤੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਿਰਕਤ ਕਰਨ ਵਾਲੀਆਂ ਹਸਤੀਆਂ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ, ਸੁਖਵਿੰਦਰ ਕੋਟਲੀ, ਜਗਬੀਰ ਬਰਾੜ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ,ਸੁਖਬੀਰ ਸਿੰਘ ਸ਼ਾਲੀਮਾਰ ਪ੍ਰਧਾਨ ਪਛੜੀਆਂ ਸ਼੍ਰੇਣੀਆਂ ਪੰਜਾਬ,,ਰਾਜਿੰਦਰ ਸਿੰਘ ਰੀਹਲ ਜਨ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ,ਐਡਵੋਕੇਟ ਵਿਜੇ ਬੱਧਣ ਸਕੱਤਰ ਬਸਪਾ ਪੰਜਾਬ,ਜਸਵਿੰਦਰ ਸਿੰਘ ਜੱਸੀ ਪਰਜਾਪਤ ਸਾਬਕਾ ਜੋਨ ਇੰਚਾਰਜ,ਜ਼ਿਲ੍ਹਾ ਬਰਨਾਲਾ ਤੋਂ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ,ਇੰਸਪੈਕਟਰ ਗੁਰਦੀਪ ਸਿੰਘ, ਆਈਨਾ ਟੀ ਵੀ ਤੋਂ ਹਰੀਸ਼ ਭੰਡਾਰੀ,ਬਾਲ ਮੁਕੰਦ ਬਾਵਰਾ ਸਾਬਕਾ ਜਿਲ੍ਹਾ ਜਨ ਸਕੱਤਰ ਬਸਪਾ ਜਲੰਧਰ,ਪ੍ਰਸਿੱਧ ਸਾਹਤਿਕ ਹਸਤੀਆਂ ਚੋਂ ਪ੍ਰੋ. ਸੰਧੂ ਵਰਿਆਣਵੀ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ,ਨਾਮਵਰ ਸ਼ਾਇਰ ਹਰਜਿੰਦਰ ਬੱਲ, ਨੱਕਾਸ਼ ਚਿੱਤੇਵਾਣੀ,ਨਕਸ਼ ਵਰਿਆਣਵੀ, ਜਸਬੀਰ ਬੇਗ਼ਮਪੁਰੀ, ਜਸਪਾਲ ਜ਼ੀਰਵੀ, ਬਿੰਦਰ ਬਕਾਪੁਰੀ,ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਮਲਕੀਤ ਰਾਮ, ਐਡਵੋਕੇਟ ਰਾਜ ਕੁਮਾਰ ਚਾਚੋਵਾਲ, ਇਸ ਤੋਂ ਬਿਨਾਂ ਇਨ੍ਹਾਂ ਦਿਨਾਂ ਦੌਰਾਨ ਘਰ ਆ ਕੇ ਅਤੇ ਦੇਸ਼-ਵਿਦੇਸ਼ ਤੋਂ ਫੋਨ ਕਰ ਕੇ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਸਪਾ ਜਲੰਧਰ, ਮੱਖਣ ਲੁਹਾਰ ਚੇਅਰਮੈਨ ਨਵੀ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ, ਸ਼ਾਮ ਸਰਗੁੰਦੀ ਪ੍ਰਧਾਨ, ਬਲਬੀਰ ਕੌਰ ਰਾਏਕੋਟੀ ਕਵਿਤਰੀ,ਸ਼ਾਦ ਪੰਜਾਬੀ,ਬਿੰਦਰ ਲਾਖਾ ਜ਼ਿਲ੍ਹਾ ਇੰਚਾਰਜ ਜਲੰਧਰ ਬਸਪਾ,ਬਲਵਿੰਦਰ ਰੱਲ ਜ਼ਿਲ੍ਹਾ ਇੰਚਾਰਜ ਬਸਪਾ, ਰਣਜੀਤ ਕੁਮਾਰ ਵਿਧਾਨ ਸਭਾ ਪ੍ਰਧਾਨ,ਦਵਿੰਦਰ ਜੱਸਲ ਗੀਤਕਾਰ,ਆਜ਼ਾਦ ਸਮਾਜ ਪਾਰਟੀ ਤੋਂ ਵਰੁਣ ਕਲੇਰ ਉਪ ਪ੍ਰਧਾਨ ਪੰਜਾਬ,ਸਤਨਾਮ ਬੰਬੀਆਵਾਲ ਜ਼ਿਲ੍ਹਾ ਪ੍ਰਧਾਨ ਜਲੰਧਰ, ਵਿਦਿਆਰਥੀ ਆਗੂ ਦੀਪਕ ਬਾਲੀ, ਪਰਮਜੀਤ ਭੁੱਟਾ ਅਮਰੀਕਾ, ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ,ਪਵਨ ਮਹਿਮੀ ਸਪੇਨ, ਮਲਕੀਤ ਹਰਦਾਸਪੁਰੀ ਗੀਤਕਾਰ ਗਰੀਸ,ਮਨਜੀਤ ਸਿੰਘ ਇੰਗਲੈਂਡ, ਡਾ ਕੁਲਜੀਤ ਕੱਜਲੇ ਫਿਲਪਾਇਨ ਦੇ ਨਾਮ ਜਿਕਰਯੋਗ ਹਨ। ਜਗਦੀਸ਼ ਰਾਣਾ ਨੇ ਇਸ ਦੁਖ ਦੀ ਘੜੀ ਵਿੱਚ ਸ਼ਾਮਿਲ ਹੋਏ ਸਾਰੇ ਯਾਰਾਂ ਦੋਸਤਾਂ ਦਾ ਧੰਨਵਾਦ ਕਰਦਿਆਂ ਦਸਿਆ ਕਿ ਉਨ੍ਹਾਂ ਦੇ ਪਿਤਾ ਸ਼੍ਰੀ ਪ੍ਰੀਤਮ ਦਾਸ ਜੀ ਭਾਰਤੀ ਫੌਜ ਵਿੱਚੋਂ ਸੇਵਾ ਮੁਕਤ ਸਨ, ਤੇ ਉਨ੍ਹਾਂ ਨੇ 1965 ਅਤੇ 1971 ਦੇ ਭਾਰਤ ਪਾਕਿਸਤਾਨ ਯੁੱਧ ਵਿੱਚ ਹਿੱਸਾ ਲਿਆ ਸੀ।