ਇਟਲੀ (ਸਿੱਕੀ ਝੱਜੀ ਪਿੰਡ ਵਾਲਾ)
ਪੰਜਾਬੀਆਂ ਨੇ ਜਿੱਥੇ ਵੀ ਆਪਣੇ ਰਹਿਣ ਬਸੇਰੇ ਲਈ ਘਰ ਬਣਾਇਆ ਉਥੇ ਕੰਮਾਂ ਕਾਜਾਂ ਦੇ ਨਾਲ ਆਪਣੇ ਸ਼ੌਕ ਵੀ ਪਾਲੇ। ਲੰਮੇ ਸਮੇਂ ਤੋਂ ਬਰੇਸ਼ੀਆ ਇਟਲੀ ਦੇ ਵਸਨੀਕ ਸਿਮਰਜੀਤ ਸਿੰਘ ਉਰਫ ਸਿੰਮਾ ਘੁੰਮਣ ਵੀ ਆਪਣੇ ਬਾਡੀ ਬਿਲਡਿੰਗ ਦੇ ਸ਼ੌਕ ਨਾਲ ਆਪਣਾ ਅਤੇ ਪਿਤਾ ਸਰਦਾਰ ਦਵਿੰਦਰ ਸਿੰਘ ਹੋਣਾ ਦਾ ਨਾਮ ਰੌਸ਼ਨ ਕਰ ਰਿਹਾ ਹੈ। ਪੰਜਾਬ ਦੇ ਕਪੂਰਥਲਾ ਜਿਲੇ ਦਾ ਵੀ ਨਾਮ ਵਿਦੇਸ਼ਾ ਰੌਸ਼ਨ ਕਰਕੇ ਸਿੰਮਾ ਘੁੰਮਣ ਨੇ ਨੌਜਵਾਨਾਂ ਚ ਜੌਸ਼ ਭਰਨ ਦੇ ਨਾਲ ਨਸ਼ਿਆ ਜਿਹੇ ਕੋਹਣ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਹੈ। ਇਟਲੀ ਦੇ ਮਾਸਾ ਕਰਾਰਾ ਸ਼ਹਿਰ ਤੋਂ ਬਾਡੀ ਬਿਲਡਿੰਗ ਵਿੱਚ ਗੋਲਡ ਜਿੱਤ ਕੇ ਸਿੰਮਾ ਘੁੰਮਣ ਨੇ ਇਟਲੀ ਵਸਦੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਬਾਡੀ ਬਿਲਡਿੰਗ ਚੈਪਅਨਸ਼ਿਪ ਚ ਲਗਾਤਾਰ ਦੋ ਵਾਰ ਗੋਲਡ ਮੈਡਲ ਪ੍ਰਾਪਤ ਕਰ ਚੁੱਕੇ ਸਿੰਮਾ ਘੁੰਮਣ ਨੂੰ ਗੁਰਦੁਆਰਾ ਬਾਬਾ ਬੁੱਢਾ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।

