*ਪੰਜਾਬ ਵਿਚ ਕਰੋਨਾ ਵਾਇਰਸ ਦੇ ਚਲਦਿਆਂ ਪੱਤਰਕਾਰਾਂ ਤੇ ਤੀਸਰਾ ਹਮਲਾ* ਇਟਲੀ ( ਬਿਊਰੋ)-ਭਾਰਤ ਦੇ ਲੋਕਤੰਤਰ ਅਨੁਸਾਰ ਮੀਡੀਏ ਨੂੰ ਚੌਥਾ ਥੰਮ ਮੰਨਿਆ ਗਿਆ ਹੈ ਪਰ ਅਫ਼ਸੋਸ ਪੰਜਾਬ ਸਰਕਾਰ ਦੇ ਪੁਲਸ ਵਿਭਾਗਵੱਲੋਂ ਪੰਜਾਬੀ ਮੀਡੀਏ ਦੀਆਂ ਦੇਸ਼ ਵਾਸੀਆਂ ਨੂੰ ਲਾਕਡਾਊਨ ਵਿੱਚ ਵੀ ਜਾਨ ਉਪੱਰ ਖੇਡ ਕੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਸਾਇਦ ਕਦੀ ਗੰਭੀਰਤਾ ਨਾਲਨਹੀਂਸਮਝਿਆਂ ।ਜਿਸ ਕਾਰਨ ਪੰਜਾਬ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨਾਲ ਪੰਜਾਬ ਪੁਲਸ ਵਲੋਂ ਬਦਸਲੂਕੀ ਕੀਤੀ ਗਈ ਜੋ ਇੱਕ ਅੱਤ ਨਿੰਦਣਯੋਗ ਘਟਨਾ ਹੈ।ਇਸ ਘਟਨਾ ਦੀ ਇਟਾਲੀਅਨ ਪੰਜਾਬੀ ਪ੍ਰੈਸ ਕਲੱਬ ਇਟਲੀ ਵਲੋਂ ਕਰੜੇ ਸਬਦਾਂ ਵਿਚ ਨਿੰਦਾ ਕਰਦਿਆ ਕਿਹਾ ਕਿ ਪੰਜਾਬ ਵਿਚ ਕੋਰੋਨਾਵਾਇਰਸ ਦੇ ਚਲਦਿਆਂ ਇਹ ਤੀਸਰਾ ਪੱਤਰਕਾਰੀ ਤੇ ਹਮਲਾ ਹੈ ਜਿਸ ਤੋ ਸਾਬਿਤ ਹੁੰਦਾ ਹੈ ਕਿ ਪੰਜਾਬ ਵਿਚ ਅਮਨ ਕਨੂੰਨ ਨਾਮ ਦੀ ਕੋਈ ਚੀਜ ਹੀ ਨਹੀ ਹੈ,ਪੰਜਾਬ ਦੀ ਸਿਆਸਤ ਮੀਡੀਏ ਰਾਹੀ ਪੰਜਾਬ ਦੀ ਆਵਾਮ ਤਕ ਆਪਣੀ ਅਵਾਜ ਪਹੁੰਚਾਦੀ ਹੈ ਪਰ ਜਿਹੜਾ ਪ੍ਰਸ਼ਾਸਨ ਮੀਡੀਏ ਨੂੰ ਸਮਝ ਸਨਮਾਨਨਹੀਂ ਦੇ ਸਕਦਾ ਉਹ ਆਮ ਜਨਤਾ ਨਾਲ ਕੀ ਵਿਵਹਾਰ ਕਰਦਾ ਹੋਵੇਗਾ।ਪਿਛਲੇ ਦਿਨੀ ਪੰਜਾਬ ਦੀ ਪੁਲਿਸ ਵਲੋਂ ਇੱਕ ਟੀ ਵੀ ਚੈਨਲ ਦੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਅਤੇ ਇੱਕ ਅਖਬਾਰ ਦੇ ਪੱਤਰਕਾਰ ਨਾਲ ਧੱਕਾ ਕੀਤਾ ਗਿਆ ਜੋ ਮਾਮਲਾ ਅਜੇ ਠੰਡਾ ਨਹੀ ਹੋਇਆ ਤੇ ਪੰਜਾਬ ਦੇ ਸੀਨੀਅਰ ਪੱਤਰਕਾਰ ਨਾਲ ਬਦਸਲੂਕੀ ਵਾਲੀ ਘਟਨਾ ਨੂੰ ਜਨਮ ਦਿੱਤਾ ਇਸ ਘਟਨਾ ਦੀ ਸ਼ਖਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਦੀ ਹੈ ਅਤੇ ਪੰਜਾਬ ਦੀ ਮੋਜੂਦਾ ਸਰਕਾਰ ਤੋ ਵਿਸੇਸ ਤੋਰ ਤੇ ਮੰਗ ਕੀਤੀ ਜਾਂਦੀ ਹੈ ਕਿ ਦੁਰ-ਵਿਵਹਾਰ ਕਰਨ ਵਾਲੇ ਪੁਲਸ ਅਫਸਰਾਂ ਖਿਲਾਫ ਐਕਸਨ ਲਿਆ ਜਾਵੇ ਤਾਂ ਜੋ ਪੰਜਾਬ ਦਾ ਮੀਡੀਆ ਆਪਣੀਆਂ ਸਚਾਰੂ ਢੰਗ ਨਾਲ ਸੇਵਾਵਾਂ ਨਿਭਾ ਸਕੇ।