ਸੁਰਿੰਦਰ ਸਿੰਘ ਸੋਨੀ
ਕਿੱਥੇ ਗਈਆਂ ਛਾਵਾਂ ਉਹ ਕਿੱਥੇ ਗਏ ਰੁੱਖ ਨੇ।
ਕਿੱਥੇ ਗਈਆਂ ਮਾਵਾਂ ਉਹ ਕਿੱਥੇ ਧੀਆਂ ਪੁੱਤ ਨੇ।
ਕਿੱਥੇ ਗਈਆਂ ਖੇਡਾਂ ਉਹ ਕਿੱਥੇ ਗਏ ਖਿਡਾਰੀ ਨੇ।
ਘੱਟ ਨੇ ਖਿਡਾਰੀ, ਵਿੱਚ ਹੁੰਦੇ ਕਈ ਅਨਾੜੀ ਨੇ।

ਪਹਿਲਾਂ ਜਿਹੀ ਮੇਲਿਆਂ ਚ ਰੌਣਕ ਨਾ ਲੱਗਦੀ।
ਤਿਉਹਾਰ ਵੀ ਮਨਾਉਂਦੇ ਪਰ ਓ ਨਾ ਖੁਸ਼ੀ ਲੱਭਦੀ।
ਰਾਤਾਂ ਨੂੰ ਸਣਾਉਂਦੀਅਾਂ ਨਾ ਦਾਦੀਆਂ ਕਹਾਣੀਆਂ।
ਸੱਜਰੀ ਸਵੇਰ ਨਾ ਹੀ ਚੱਲਣ ਮਧਾਣੀਆਂ।
ਵਿਅਾਹਾਂ ਵਿੱਚੋਂ ਪਹਿਲਾਂ ਵਾਲਾ ਮਿਲ਼ਦਾ ਮਹੌਲ ਨੀ।
ਕਰੇ ਨਾ ਚਹੇਡ ਤੇ ਕੋਈ ਝੱਲਦਾ ਮਖੌਲ ਨੀ।
ਬਦਲਿਆ ਸਭ ਕੁਝ”ਕੋਟ ਲੱਲੂ”ਵਾਲਿਅਾ।
ਪਹਿਲਾਂ ਜਿਹਾ ਪੰਜਾਬ”ਸੋਨੀ”ਲੱਭਦਾ ਨੀ ਭਾਲਿਅਾ।
.
ਪਿੰਡ ਤੇ ਡਾਕ ਕੋਟ ਲੱਲੂ
ਤਹਿ ਤੇ ਜਿਲ੍ਹਾ ਮਾਨਸਾ
ਮੋਬਾ ਨੰ 97795 72949