ਸੰਗੀਤ ਨਾਲ ਪਿਆਰ ਰੱਖਣ ਵਾਲੀਆਂ ਵਿਸ਼ੇਸ਼ ਸ਼ਖ਼ਸੀਅਤਾਂ ਹੋਣਗੀਆਂ ਹਾਜ਼ਰ
ਵਰਿੰਦਰ ਖੁਰਮੀ

ਪੰਜਾਬੀ ਸੱਭਿਆਚਾਰਕ ਖੇਤਰ ਵਿੱਚ ਆਪਣੀ ਨਿਵੇਕਲੀ ਅਤੇ ਵੱਖਰੀ ਪਹਿਚਾਣ ਬਣਾਉਣ ਵਾਲੇ ਮਾਖਿਓਂ ਮਿੱਠੀ ਆਵਾਜ਼ ਦੇ ਮਾਲਕ ਜਿਨ੍ਹਾਂ ਨੇ ਅੱਜ ਤੱਕ ਪੰਜਾਬੀ ਸੱਭਿਆਚਾਰ ਨੂੰ ਬਹੁਤ ਸਾਫ਼ ਸੁਥਰੇ ਗੀਤ ਦਿੱਤੇ ਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਮੇਰੀ ਮੁਰਾਦ ਗਾਇਕ ਜੱਸ ਸਿੱਧੂ ਤੇ ਹਰਿੰਦਰ ਸੰਧੂ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਹਰਿੰਦਰ ਸੰਧੂ ਤੇ ਜੱਸ ਸਿੱਧੂ ਨੇ ਅੱਜ ਤੱਕ ਜੋ ਵੀ ਗਾਇਆ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਗਾਇਆ। ਅੱਗੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਕਰਮ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਸਾਫ ਸੁਥਰੀ ਗਾਇਕੀ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ ਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ 7 ਅਗਸਤ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸੰਗੀਤ ਨਾਲ ਮੋਹ ਰੱਖਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਹਾਜ਼ਰ ਹੋ ਰਹੀਆਂ ਹਨ। ਅੱਗੇ ਜਾਣਕਾਰੀ ਦਿੰਦਿਆਂ ਕਰਮ ਸੰਧੂ ਨੇ ਦੱਸਿਆ ਕਿ ਗਾਇਕ ਹਰਿੰਦਰ ਸੰਧੂ ਤੇ ਜੱਸ ਸਿੱਧੂ ਦਾ ਬਿਲਕੁਲ ਨਵਾਂ ਨਕੋਰ ਗੀਤ “ਗੁੱਸੇ ਗਿਲੇ” ਜੋ ਦੋ ਸਕੇ ਭਰਾਵਾਂ ਦੀ ਕਹਾਣੀ ਨੂੰ ਬਿਆਨ ਕਰਦਾ ਤੇ ਸਮਾਜ ਨੂੰ ਇੱਕ ਚੰਗੀ ਸੇਧ ਦਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇਸ ਤਰਾ ਦੇ ਕਲਾਕਾਰਾਂ ਦਾ ਹੌਸਲਾ ਅਫ਼ਜ਼ਾਈ ਜ਼ਰੂਰ ਕਰਨਾ ਚਾਹੀਦਾ ਹੈ।