10.2 C
United Kingdom
Saturday, April 19, 2025

More

    ਸਕਾਟਲੈਂਡ: ਕੈਮੀਕਲ ਪਲਾਂਟ ਨੂੰ ਬੰਦ ਕਰਵਾਉਣ ਲਈ ਲਗਾਇਆ ਧਰਨਾ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਵਿੱਚ ਤਕਰੀਬਨ 150 ਦੇ ਕਰੀਬ ਲੋਕਾਂ ਨੇ ਹਫਤੇ ਦੇ ਅਖੀਰ ‘ਤੇ ਇੱਕ ਕੈਮੀਕਲ ਪਲਾਂਟ ਨੂੰ ਬੰਦ ਕਰਵਾਉਣ ਲਈ ਪ੍ਰਦਰਸ਼ਨ ਕਰਦਿਆਂ ਧਰਨਾ ਲਗਾਇਆ। ਸਕਾਟਲੈਂਡ ਦੇ ਫਾਈਫ ਵਿਚਲੇ ਇੱਕ ਕੈਮੀਕਲ ਪਲਾਂਟ ਦੇ ਬਾਹਰ 150 ਤੋਂ ਵੱਧ ਲੋਕ ਇੱਕ ਵਿਰੋਧ ਕੈਂਪ ਵਿੱਚ ਇਕੱਠੇ ਹੋਏ ਅਤੇ ਇਸਨੂੰ ਬੰਦ ਕਰਨ ਦੀ ਮੰਗ ਕੀਤੀ। ਦੋ ਦਿਨ ਚੱਲੇ ਇਸ ਰੋਸ ਪ੍ਰਦਰਸ਼ਨ ਦਾ ਆਯੋਜਨ ਹਫਤੇ ਦੇ ਅੰਤ ਵਿੱਚ ਕਾਉਡੇਨਬੀਥ ਦੇ ਨੇੜੇ ‘ਮੌਸਮੋਰਾਨ ਪੈਟਰੋਕੈਮੀਕਲ ਰਿਫਾਈਨਰੀ’ ਦੇ ਬਾਹਰ ‘ਕਲਾਈਮੇਟ ਕੈਂਪ ਸਕਾਟਲੈਂਡ’ ਦੁਆਰਾ ਕੀਤਾ ਗਿਆ। ਇਸ ਸਬੰਧੀ ਮੁਹਿੰਮਕਾਰਾਂ ਦਾ ਕਹਿਣਾ ਹੈ ਕਿ ਪਲਾਂਟ ਨੂੰ ਫੌਸਿਲ ਫਿਊਲ ਤੋਂ ਦੂਰ ਤਬਦੀਲੀ ਦੇ ਨਾਲ ਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੰਦ ਹੋਣ ਨਾਲ ਪ੍ਰਭਾਵਿਤ ਕਾਮਿਆਂ ਨੂੰ ਹੋਰ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਸਕਣ। ਇਹ ਵਿਰੋਧ ਪਲਾਂਟ ਦੇ 140 ਮਿਲੀਅਨ ਪੌਂਡ ਨਾਲ  ਅਪਗ੍ਰੇਡ ਤੋਂ ਬਾਅਦ ਦੁਬਾਰਾ ਖੁੱਲ੍ਹਣ ਕਰਕੇ ਮੁਹਿੰਮਕਾਰਾਂ ਦੁਆਰਾ ਵਾਤਾਵਰਨ ਦੀ ਭਲਾਈ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਭਾਗ ਲੈਣ ਵਾਲੇ ਕਲਾਈਮੇਟ ਕੈਂਪ ਸਕਾਟਲੈਂਡ ਦੇ ਮੈਂਬਰਾਂ ਅਨੁਸਾਰ ਵਿਰੋਧ ਅਤੇ ਅਸਹਿਮਤੀ, ਸ਼ਕਤੀ ਨੂੰ ਚੁਣੌਤੀ ਦੇਣ ਅਤੇ ਵਿਸ਼ਵ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਬਹੁਤ ਜ਼ਰੂਰੀ ਹੈ। ਜਦਕਿ ਫਾਈਫ ਈਥੀਲੀਨ ਪਲਾਂਟ (ਐਫ ਈ ਪੀ) ਦੇ ਅਧਿਕਾਰੀਆਂ ਅਨੁਸਾਰ ਮੌਸਮੋਰਾਨ ਪਲਾਂਟ ਸਕਾਟਲੈਂਡ ਦੀ ਊਰਜਾ ਸਪਲਾਈ ਦਾ ਅਨਿੱਖੜਵਾਂ ਹਿੱਸਾ ਹੈ, ਜੋ ਕਿ ਦੇਸ਼ ਭਰ ਵਿੱਚ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!