5.4 C
United Kingdom
Friday, March 6, 2026

More

    ਲੋਕ ਗਾਇਕਾ ਗਿੰਨੀ ਮਾਹੀ ਲੈਕੇ ਹਾਜ਼ਰ ਹੋ ਰਹੀ ਐ “ਖ਼ੁਦਾ ਔਰ ਮੁਹੱਬਤ”

    ਜਲੰਧਰ (ਕੁਲਦੀਪ ਚੁੰਬਰ)

    ਸੁਪ੍ਰਸਿੱਧ ਲੋਕ ਗਾਇਕਾ ਗਿੰਨੀ ਮਾਹੀ ਵਲੋਂ ਸੋਸ਼ਲ ਮੀਡੀਆ ਤੇ ਆਪਣੇ ਨਵੇਂ ਆ ਰਹੇ ਟਰੈਕ “ਖ਼ੁਦਾ ਔਰ ਮੁਹੱਬਤ” ਦਾ ਪੋਸਟਰ ਲਾਂਚ ਕੀਤਾ ਗਿਆ। ਗਿੰਨੀ ਮਾਹੀ ਚੈਨਲ ਵੱਲੋਂ ਲਾਂਚ ਕੀਤਾ ਜਾ ਰਿਹਾ ਇਸ ਖ਼ੂਬਸੂਰਤ ਟਰੈਕ ਦਾ ਮਿਊਜ਼ਿਕ ਬਲੱਡੀ ਬੀਟ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਡਾਇਰੈਕਟਰ ਮਨੀਸ਼ ਚੌਧਰੀ ਹਨ। ਐਡੀਟਰ ਈਸ਼ੂ ਰਾਣਾ । ਨੈਕਸਟ ਲੈਵਲ ਸਟੂਡੀਓ ਵਲੋਂ ਇਸ ਦਾ ਸ਼ਾਨਦਾਰ ਵੀਡਿਓ ਫਿਲਮਾਇਆ ਗਿਆ ਹੈ ਅਤੇ ਰਕਪਮ ਪ੍ਰੋਡਕਸ਼ਨ ਵਲੋਂ ਇਸ ਪ੍ਰਾਜੈਕਟ ਨੂੰ ਲਾਂਚ ਕੀਤਾ ਜਾਵੇਗਾ । ਮੰਨਾ ਗਿੱਲ ਵਲੋਂ ਇਸ ਦੀ ਪਬਲੀਸਿਟੀ ਪੋਸਟਰ ਮੇਕਿੰਗ ਕਰਕੇ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਗਾਇਕਾ ਗਿੰਨੀ ਮਾਹੀ ਵੱਲੋਂ ਗਾਏ ਗਏ ਅਨੇਕ ਪੰਜਾਬੀ ਸੱਭਿਆਚਾਰਕ ਗੀਤ ਅਤੇ ਮਿਸ਼ਨਰੀ ਗੀਤ ਸਮੇਂ ਸਮੇਂ ਚਰਚਾ ਵਿੱਚ ਰਹੇ । ਉਸ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਵਲੋਂ ਆਪਣੇ ਚੈਨਲ ਤੋਂ ਚਾਰ ਪੰਜ ਹੋਰ ਗੀਤ ਰਿਲੀਜ਼ ਕੀਤੇ ਹਨ , ਜਿਨ੍ਹਾਂ ਨੂੰ ਸਰੋਤਿਆਂ ਵਲੋਂ ਭਰਵਾਂ ਪਿਆਰ ਅਤੇ ਹੁੰਗਾਰਾ ਮਿਲ ਰਿਹਾ ਹੈ । ਵਿਸ਼ਵ ਭਰ ਵਿੱਚ ਗਾਇਕਾ ਗਿੰਨੀ ਮਾਹੀ ਦੀ ਆਵਾਜ਼ ਨੂੰ ਪਿਆਰ ਕਰਨ ਵਾਲੇ ਸਰੋਤੇ ਉਸ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਅਰਦਾਸਾਂ ਕਰਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!