8.9 C
United Kingdom
Saturday, April 19, 2025

More

    ਜਰਖੜ ਹਾਕੀ ਲੀਗ: ਜੂਨੀਅਰ ਵਰਗ ਵਿੱਚ ਜਰਖੜ ਅਕੈਡਮੀ ਜੇਤੂ 

    ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਅਤੇ ਧਮੋਟ ਨੇ ਆਪਣੇ ਕਦਮ ਅੱਗੇ

    ਲੁਧਿਆਣਾ 26 ਜੁਲਾਈ (ਪੰਜ ਦਰਿਆ ਬਿਊਰੋ)

    ਜਰਖੜ ਹਾਕੀ ਅਕੈਡਮੀ ਵੱਲੋਂ  ਕੌਮੀ ਹਾਕੀ ਖਿਡਾਰੀ  ਧਰਮਿੰਦਰ  ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਿਤ ਜਰਖੜ ਹਾਕੀ ਸਟੇਡੀਅਮ ਵਿਖੇ 7-ਏ-ਸਾਈਡ ਹਾਕੀ ਲੀਗ ਦੇ ਤੀਸਰੇ ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਅਤੇ ਗਿੱਲ ਸਪੋਰਟਸ ਕਲੱਬ ਧਮੋਟ ਜਦਕਿ  ਜੂਨੀਅਰ ਵਰਗ ਜਰਖੜ ਹਾਕੀ ਅਕੈਡਮੀ ਜੇਤੂ ਰਹੇ ਇਸ ਤੋਂ ਇਲਾਵਾ ਨਨਕਾਣਾ ਸਾਹਿਬ ਪਬਲਿਕ ਸਕੂਲ ਦੀਆਂ ਲੜਕੀਆਂ ਨੇ  ਘਵੱਦੀ ਸਕੂਲ ਨਾਲ 4-4 ਗੋਲਾਂ ਦੀ ਬਰਾਬਰੀ ਤੇ ਮੈਚ ਖੇਡਿਆ                       ਜਰਖੜ ਸਟੇਡੀਅਮ ਵਿਖੇ ਚੱਲ ਰਹੀ ਇਸ ਹਫ਼ਤਾਵਰੀ ਲੀਗ ਦੇ ਤੀਸਰੇ ਗੇੜ ਦੇ ਮੈਚਾਂ ਵਿੱਚ ਅੱਜ ਜੂਨੀਅਰ ਵਰਗ ਵਿਚ ਜਰਖੜ ਹਾਕੀ ਅਕੈਡਮੀ ਨੇ ਵਧੀਆ ਦਰਜੇ ਦੀ ਹਾਕੀ ਦਾ ਵਿਖਾਵਾ ਕਰਦਿਆਂ ਅਮਰਗੜ੍ਹ ਸਕੂਲ ਨੂੰ  7-5 ਗੋਲਾਂ ਨਾਲ ਹਰਾਇਆ ਜਰਖੜ ਹਾਕੀ ਅਕੈਡਮੀ ਵੱਲੋਂ  ਸੁਖਮਨਜੋਤ ਸਿੰਘ ਨੇ 3 ਮਾਨਵਜੀਤ ਸਿੰਘ , ਗੁਰਜੋਤ ਸਿੰਘ ਜਰਖੜ ਪ੍ਰਭਜੋਤ ਸਿੰਘ ਅਤੇ  ਗੈਵੀ ਨੇ 1-1 ਗੋਲ ਕੀਤਾ ਜਦਕਿ ਅਮਰਗਡ਼੍ਹ ਵੱਲੋਂ   ਹਰਮਨ ਹਰਮਨ ,ਨਵਜੋਤ ਸਿੰਘ ਨੇ 2-2 ਕੋਮਲਪ੍ਰੀਤ ਸਿੰਘ ਨੇ 1ਗੋਲ ਕੀਤਾ। ਅੱਜ ਦਾ ਦੂਜਾ ਮੈਚ ਨਨਕਾਣਾ ਸਾਹਿਬ ਪਬਲਿਕ ਸਕੂਲ  ਰਾਮਪੁਰ ਛੰਨਾ ਦੀਆਂ ਲੜਕੀਆਂ ਅਤੇ ਘਵੱਦੀ ਸਕੂਲ ਦੇ ਬੱਚਿਆਂ ਵਿਚਕਾਰ ਖੇਡਿਆ ਗਿਆ ਜਿਸ  ਨਨਕਾਣਾ ਸਾਹਿਬ ਦੀਆਂ ਲੜਕੀਆਂ ਨੇ ਬਹੁਤ ਹੀ ਵਧੀਆ ਅਤੇ ਆਲਾ ਦਰਜੇ ਦੀ ਹਾਕੀ ਦਾ ਵਿਖਾਵਾ ਕਰਦਿਆਂ ਦਰਸ਼ਕਾਂ ਦਾ ਮਨ ਮੋਹਿਆ ਅਤੇ ਮੁੰਡਿਆਂ ਦੇ ਨਾਲ ਖੇਡਦਿਆਂ  4-4 ਗੋਲਾਂ ਦੀ ਬਰਾਬਰੀ ਕਾਇਮ ਕੀਤੀ  । ਨਨਕਾਣਾ ਸਾਹਿਬ ਸਕੂਲ ਦੀਆਂ ਲੜਕੀਆਂ ਵੱਲੋਂ ਰਮਨਦੀਪ ਕੌਰ ਅਤੇ ਮਹਿਕ ਦੀਪ ਨੇ 2-2 ਗੋਲ ਕੀਤੇ ਜਦਕਿ ਘਵੱਦੀ ਸਕੂਲ ਵੱਲੋਂ ਅਰਫਾਨ ਅਤੇ ਇਕਬਾਲ ਸਿੰਘ ਨੇ 2-2 ਗੋਲ ਕੀਤੇ ਪੈਨਲਟੀ ਸਟਰੋਕ ਵਿੱਚ ਘਵੱਦੀ ਸਕੂਲ ਜੇਤੂ ਰਿਹਾ ।ਜਦਕਿ ਸੀਨੀਅਰ ਵਰਗ ਵਿੱਚ ਅੱਜ ਕਿਲਾ  ਰਾਏਪਰ ਅਤੇ ਗਿੱਲ ਕਲੱਬ ਘਵੱਦੀ ਵਿਚਕਾਰ ਖੇਡਿਆ ਗਿਆ ਮੁਕਾਬਲਾ ਨਿਰਧਾਰਤ ਸਮੇਂ ਤਕ 5-5 ਗੋਲਾਂ ਤੇ ਬਰਾਬਰ ਰਿਹਾ ਪੈਨਲਟੀ ਸਟ੍ਰੋਕ ਵਿੱਚ  ਕਿਲਾ ਰਾਏਪੁਰ  ਜੇਤੂ ਰਿਹਾ । ਇਸ ਜਿੱਤ ਨਾਲ  ਕਿਲ੍ਹਾ ਰਾਏਪੁਰ   ਨੇ ਆਪਣਾ ਸਫ਼ਰ ਸੈਮੀਫਾਈਨਲ ਦੇ ਨੇੜੇ ਕਰ ਲਿਆ ਹੈ ਇਸ ਤੋਂ ਇਲਾਵਾ ਸੀਨੀਅਰ ਵਰਗ ਦੇ ਦੂਸਰੇ ਮੁਕਾਬਲੇ ਵਿੱਚ ਗਿੱਲ ਸਪੋਰਟਸ ਕਲੱਬ ਧਮੋਟ ਨੇ  ਅਮਰਗਡ਼੍ਹ ਕਲੱਬ ਨੂੰ  6-5 ਗੋਲਾਂ ਨਾਲ ਹਰਾ ਕੇ ਹਾਕੀ ਲੀਗ ਵਿਚ ਲਗਾਤਾਰ ਆਪਣੀ ਦੂਸਰੀ ਜਿੱਤ ਹਾਸਲ ਕੀਤੀ । ਅੱਜ ਦੇ ਮੈਚਾਂ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਗਿੱਲ ਦੇ ਇੰਚਾਰਜ ਜੀਵਨ ਸਿੰਘ ਸੰਗੋਵਾਲ  ਨੇ  ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੇ ਮੁੱਖ ਮਹਿਮਾਨ ਜੀਵਨ ਸਿੰਘ ਸੰਗੋਵਾਲ ਨੂੰ ਬੁੱਕੇ ਅਤੇ ਯਾਦਗਰੀ ਐਵਾਰਡ ਦੇ ਕੇ ਸਨਮਾਨਤ ਕੀਤਾ   ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ , ਧਰਮਿੰਦਰ ਸਿੰਘ ਮਨੀ, ਰਵਿੰਦਰ ਸਿੰਘ ਕਾਲਾ ਘਵੱਦੀ, ਕੌਮੀ ਹਾਕੀ ਖਿਡਾਰੀ ਪਲਵਿੰਦਰ ਸਿੰਘ ਗੋਲੂ, ਗੁਰਸਤਿੰਦਰ ਸਿੰਘ ਪਰਗਟ, ਗੁਰਦੀਪ ਸਿੰਘ ਟੀਟੂ ਕਿਲਾ ਰਾਇਪੁਰ, ਰੁਪਿੰਦਰ ਸਿੰਘ ਗਿੱਲ , ਤਨਵੀਰ ਸਿੰਘ ਮੁੰਡੀ ਅਮਨਦੀਪ ਸਿੰਘ ਚਚਰਾੜੀ ਜਤਿੰਦਰਪਾਲ ਸਿੰਘ ਦੁਲੇਅ ਆਦਿ ਹੋਰ ਉੱਘੀਆ ਸ਼ਖ਼ਸੀਅਤਾਂ ਹਾਜ਼ਰ ਸਨ  । ਹੁਣ ਜਰਖੜ ਹਾਕੀ ਲੀਗ ਦੇ   ਅਗਲੇ ਗੇੜ ਦੇ ਮੁਕਾਬਲੇ 31 ਜੁਲਾਈ ਦਿਨ ਸ਼ਨਿਚਰਵਾਰ ਨੂੰ  ਖੇਡੇ ਜਾਣਗੇ  ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!