6.7 C
United Kingdom
Saturday, April 19, 2025

More

    ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦਾ 13ਵਾਂ ਸਲਾਨਾ ਇਜਲਾਸ ਹੋਇਆ

    -ਸ. ਜਗਦੀਪ ਸਿੰਘ ਵੜੈਚ ਮੁੜ ਪ੍ਰਧਾਨ ਅਤੇ ਸ. ਗੁਰਿੰਦਰ ਸਿੰਘ ਧਾਲੀਵਾਲ ਉਪ ਪ੍ਰਧਾਨ ਬਣੇ
    -ਹਰਜਿੰਦਰ ਸਿੰਘ ਬਸਿਆਲਾ-
    ਔਕਲੈਂਡ 26 ਜੁਲਾਈ, 2021: ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਲਗਪਗ 13 ਸਾਲ ਪਹਿਲਾਂ ਹੋਂਦ ਵਿਚ ਆਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕਲੱਬ ਆਪਣਾ ਉਦੇਸ਼ ਕਿ ‘ਸਾਡਾ ਸਭਿਆਚਾਰ-ਸਾਡੀਆਂ ਖੇਡਾਂ’ ਪ੍ਰਤੀ ਹਮੇਸ਼ਾਂ ਸਕਾਰਿਤਮਕ ਸੋਚ ਅਪਣਾ ਕੇ ਸੰਜੀਦਗੀ ਸਮਾਜਿਕ ਕਾਰਜ ਕਰਕੇ ਵਧੀਆ ਪਿਰਤਾਂ ਪਾ ਰਿਹਾ ਹੈ। ਪਿਛਲੇ ਸਾਲ ਇਸਨੇ ਜਿੱਥੇ ਸਥਾਨਿਕ ਪੱਧਰ ਉਤੇ ਬੈਰੀ ਕਰਟਿਸ ਪਾਰਕ ਫਲੈਟਬੁੱਸ਼ ਵਿਖੇ ਖੇਡ ਕਾਰਨੀਵਲ ਕਰਵਾ ਕੇ ਕਰੋਨਾ ਦੇ ਚਲਦਿਆਂ ਉਦਾਸੀਨ ਮੁਖੜਿਆਂ ਉਤੇ ਖੁਸ਼ੀ ਲਿਆਂਦੀ ਸੀ, ਉਥੇ ਲੇਡੀਜ਼ ਨਾਈਟ ਕਰਵਾ ਕੇ ਗ੍ਰਹਿਣੀਆਂ ਨੂੰ ਵੀ ਖੁਸ਼ੀ ਭਰਿਆ ਦਾ ਸਮਾਂ ਨੱਚਣ-ਟੱਪਣ ਲਈ ਦਿੱਤਾ ਸੀ ਤੇ ਇਥੋਂ ਇਕੱਤਰ ਕੁਝ ਮਾਇਆ ਬ੍ਰੈਸਟ ਕੈਂਸਰ ਸੁਸਾਇਟੀ ਨੂੰ ਭੇਟ ਕੀਤੀ ਗਈ ਸੀ।  ਅੰਤਰਰਾਸ਼ਟਰੀ ਪੱਧਰ ਉਤੇ ਕਾਰਜ ਕਰਦਿਆਂ ਇਸ ਕਲੱਬ ਨੇ ਧੰਨ ਮਾਤਾ ਗੁਜਰੀ ਟ੍ਰਸਟ ਜਗਰਾਉਂ ਦੇ ਲਈ ਦੋ ਡਾਇਲਸਸ ਮਸ਼ੀਨਾਂ ਦੇ ਕੇ ਪੰਜਾਬ ਨਾਲ ਵੀ ਆਪਣੀ ਸਮਾਜਿਕ ਸਾਂਝ ਬਰਕਰਾਰ ਰੱਖੀ ਸੀ। ਬੀਤੀ ਰਾਤ ਇਸ ਕਲੱਬ ਦਾ ਸਲਾਨਾ ਇਜਲਾਸ ਹੋਇਆ ਜਿਸ ਦੇ ਵਿਚ ਬਹੁ ਗਿਣਤੀ ਮੈਂਬਰਾਂ ਨੇ ਹਾਜ਼ਰੀ ਭਰੀ। ਆਏ ਮੈਂਬਰਾਂ ਨੂੰ ਚੱਲੇ ਆ ਰਹੇ ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਵਲੋਂ ‘ਜੀ ਆਇਆਂ’ ਆਖਿਆ ਗਿਆ। ਉਪਰੰਤ ਪਿਛਲੇ ਸਾਲ ਦੀ ਕਾਰਗੁਜ਼ਾਰੀ  ਉਤੇ ਵਿਚਾਰ ਕੀਤਾ ਗਿਆ ਜਿਸ ਉਤੇ ਸਾਰਿਆਂ ਨੇ ਸਹਿਮਤੀ ਤੇ ਤਸੱਲੀ ਪ੍ਰਗਟ ਕੀਤੀ। ਇਸ ਤੋਂ ਬਾਅਦ ਅਗਲੇ ਸਾਲ ਦੇ ਲਈ ਨਵੀਂ ਕਮੇਟੀ ਦੀ ਚੋਣ ਪ੍ਰਕ੍ਰਿਆ ਸ਼ੁਰੂ ਹੋਈ ਅਤੇ ਫੈਸਲਾ ਹੋਇਆ ਕਿ ਬਹੁਤੀ ਗਿਣਤੀ ਪ੍ਰਬੰਧਕੀ ਕਮੇਟੀ ਨੂੰ ਇਕ ਵਾਰ ਫਿਰ ਇਸੇ ਤਰ੍ਹਾਂ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਦਿੱਤਾ ਜਾਵੇ। ਸੋ ਨਵ-ਗਠਿਤ ਕਮੇਟੀ ਦੇ ਅਨੁਸਾਰ ਸ. ਜਗਦੀਪ ਸਿੰਘ ਵੜੈਚ ਪ੍ਰਧਾਨ, ਗੁਰਿੰਦਰ ਸਿੰਘ ਧਾਲੀਵਾਲ ਉਪ ਪ੍ਰਧਾਨ, ਗਗਨ ਧਾਲੀਵਾਲ ਜਨਰਲ ਸਕੱਤਰ, ਕੁਲਵੰਤ ਸਿੰਘ ਬੱਧਣੀ ਉਪ ਸਕੱਤਰ, ਗੈਰੀ ਬਰਾੜ ਖਜ਼ਾਨਚੀ, ਪੈਰੀ ਭੁੱਲਰ ਉਪ ਖਜ਼ਾਨਚੀ, ਹਰਬੰਸ ਸਿੰਘ ਸੰਘਾ ਖੇਡ ਸਕੱਤਰ, ਨਿੱਕਾ ਗਿੱਲ ਉਪ ਖੇਡ ਸਕੱਤਰ, ਪ੍ਰੀਤਮ ਸਿੰਘ ਧਾਲੀਵਾਲ ਸਭਿਆਚਾਰਕ ਸਕੱਤਰ, ਅਮਨ ਬਰਾੜ ਉਪ ਸਭਿਆਚਾਰਕ ਸਕੱਤਰ ਅਤੇ ਔਡੀਟਰ ਕਮਲਜੀਤ ਸਿੰਘ ਨੂੰ ਥਾਪਿਆ ਗਿਆ। ਬਾਕੀ ਹਾਜ਼ਿਰ ਮਹਿਮਾਨਾਂ ਦੇ ਵਿਚ ਸ਼ਾਮਿਲ ਸਨ ਜਗਦੇਵ ਸਿੰਘ ਜੱਗੀ, ਹਰਵੰਤ ਸਿੰਘ ਗਰੇਵਾਲ, ਪਰਮਿੰਦਰ ਸਿੰਘ ਤੱਖਰ, ਪਿ੍ਰਤਪਾਲ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਗਿੱਲ, ਜਗਜੀਤ ਸਿੰਘ ਸਿੱਧੂ, ਬੱਬੀ ਧਾਲੀਵਾਲ, ਗਗਨ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧੂ, ਹਰਜਿੰਦਰ ਸਿੰਘ ਔਲਖ, ਸੁਖਵਿੰਦਰ ਸਿੰਘ ਕਾਕੂ, ਜਸਦੀਪ ਸਿੰਘ ਬਰਾੜ, ਮਨਪ੍ਰੀਤ ਸਿੰਘ ਗਿੱਲ, ਗੁਰਜੀਤਪਾਲ ਭੱਠਲ, ਅਮਰਜੀਤ ਸਿੰਘ, ਇਕਬਾਲ ਬਰਾੜ ਅਤੇ ਪਾਲ ਰਣੀਆ।
    ਆਉਣ ਵਾਲਾ ਖੇਡ ਟੂਰਨਾਮੈਂਟ: ਕਲੱਬ ਵੱਲੋਂ ਫੈਸਲਾ ਕੀਤਾ ਗਿਆ ਕਿ ਇਸ ਸਾਲ ਫਿਰ 17 ਅਕਤੂਬਰ ਨੂੰ ਬੈਰੀ ਕਰਟਿਸ ਪਾਰਕ ਵਿਖੇ ਖੇਡ ਟੂਰਨਾਮੈਂਟ ਕਰਵਾਇਆ ਜਾਵੇਗਾ। ਅੰਤ ਸ. ਜਗਦੀਪ ਸਿੰਘ ਵੜੈਚ ਨੇ ਸਮੁੱਚੇ ਮੈਂਬਰਜ਼ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਸਾਰਿਆਂ ਦੇ ਸਹਿਯੋਗ ਨਾਲ ਉਹ ਸਮਾਜਿਕ ਕਾਰਜਾਂ ਦੇ ਵਿਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!