ਸ੍ਰੀ ਅੰਮ੍ਰਿਤਸਰ ਸਾਹਿਬ

ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਇੱਕ ਕਥਿਤ ਲੁੱਚੀ ਆਖੀ ਜਾਂਦੀ ਵੀਡੀਓ ਦੇ ਮਾਮਲੇ ‘ਚ ਕੀ ਘਿਰੇ, ਓਦੋਂ ਤੋਂ ਪੰਥ ‘ਚੋਂ ‘ਛੇਕੇ’ ਹੋਏ ਹਨ। ਆਪਣੇ ਸਿਆਸੀ ਜੀਵਨ ਨੂੰ ਮੁੜ ਸੁਰਜੀਤ ਕਰਨ ਲਈ ਉਹ ਕਈ ਦਿਨਾਂ ਤੋਂ ਪੰਥ ‘ਚ ਵਾਪਸੀ ਲਈ ਲਗਾਤਾਰ ਨੰਗੇ ਪੈਰੀਂ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹਾਜਰੀ ਭਰ ਰਹੇ ਹਨ। ਉਹਨਾਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਕੱਲ੍ਹ ਮਿਤੀ 25 ਜੁਲਾਈ ਨੂੰ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਅਰਜੋਈ ਕਰਨ ਉਪਰੰਤ ਉਹ ਪੰਥ ‘ਚ ਵਾਪਸੀ ਲਈ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਅਰਜੋਈ ਕਰਨਗੇ। ਹੁਣ ਦੇਖਣਾ ਇਹ ਹੈ ਕਿ ਇਸ ਅਰਜੋਈ ਨਾਲ ਸੁੱਚਾ ਸਿੰਘ ਲੰਗਾਹ ਪੰਥ ਦੀ ਨਜ਼ਰ ‘ਚ ‘ਸੁੱਚਾ’ ਹੋਣ ਦਾ ਰੁਤਬਾ ਮੁੜ ਹਾਸਿਲ ਕਰ ਸਕਣਗੇ?