
ਪਟਿਆਲਾ (ਪੰਜ ਦਰਿਆ ਬਿਊਰੋ) ਬੱਚਿਆਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੋੜਨ, ਪ੍ਰਤਿਭਾ ਦਿਖਾਉਣ ਲਈ ਮੰਚ ਮੁਹੱਈਆ ਕਰਵਾਉਣ ਦੇ ਮਨਸ਼ੇ ਨਾਲ “ਸ਼ਾਹੀ ਗੱਭਰੂ ਤੇ ਮੁਟਿਆਰ 2021 ਪ੍ਰਤਿਭਾ ਖੋਜ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ। ਡਾਇਰੈਕਟਰ ਅਮਨ ਵੜੈਚ ਦੀ ਯੋਗ ਅਗਵਾਈ ਹੇਠ ਇਹ ਪ੍ਰੋਗਰਾਮ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਹੋਇਆ। ਮੁਕਾਬਲਿਆਂ ਦੌਰਾਨ 26 ਕੁੜੀਆਂ ਅਤੇ ਮੁੰਡਿਆਂ ਨੇ ਭਾਗ ਲਿਆ। ਪ੍ਰਤੀਯੋਗੀਆਂ ਦੀ ਕਲਾ ਦੇਖਕੇ ਦਰਸ਼ਕ ਦੰਗ ਰਹਿ ਗਏ। ਬਰਨਾਲਾ ਦੇ ਦਿਵਿਆਂਸ਼ ਭਾਰਦਵਾਜ (ਦੇਵ) ਨੇ ਭੰਗੜੇ ਦੀ ਤੂਫਾਨੀ ਤੇ ਮਸਤੀ ਭਰੀ ਪੇਸ਼ਕਾਰੀ ਜ਼ਰੀਏ ਜੇਤੂ ਤਾਜ ਆਪਣੇ ਨਾਮ ਕੀਤਾ। ਇਸ ਟੈਲੇਂਟ ਸ਼ੋਅ ਵਿੱਚ ਫਿਲਮ ਕਲਾਕਾਰ ਹੌਬੀ ਧਾਲੀਵਾਲ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।
