ਪਟਿਆਲਾ: ਪਟਿਆਲਾ ਰੇਂਜ ਦੇ ਡੀ ਆਈ ਜੀ ਵਿਕਰਮਜੀਤ ਦੁੱਗਲ ਦੇ ਦਾਦੀ ਸ਼੍ਰੀ ਮਤੀ ਮਾਇਆ ਦੇਵੀ ਦੀ ਅੰਤਮ ਅਰਦਾਸ ਤੇ ਭੋਗ ਦੀ ਰਸਮ ਸਥਾਨਕ ਗੁਰਦਵਾਰਾ ਮਾਡਲ ਟਾਊਨ ਵਿਖੇ ਹੋਈ। ਇਸ ਮੌਕੇ ਦੁੱਗਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਵੱਖ ਵੱਖ ਸਿਆਸੀ, ਸਮਾਜਿਕ ਤੇ ਹੋਰਨਾਂ ਖੇਤਰਾਂ ਦੇ ਆਗੂਆਂ ਨੇ ਭਰਵੀਂ ਹਾਜ਼ਰੀ ਲੁਵਾਈ। ਦੁੱਗਲ ਪਰਿਵਾਰ ਦੇ ਨਜਦੀਕੀ ਰਿਸ਼ਤੇਦਾਰ ਦੇ ਉਘੇ ਲੇਖਕ ਸ਼੍ਰੀ ਨਿੰਦਰ ਘੁਗਿਆਣਵੀ ਨੇ ਪਰਿਵਾਰ ਵਲੋਂ ਧੰਨਵਾਦ ਕਰਦਿਆਂ ਸੌ ਸਾਲਾ ਮਾਤਾ ਮਾਇਆ ਦੇਵੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨਾ ਦੀ ਸ਼ਖਸੀਅਤ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਮਾਤਾ ਮਾਇਆ ਦੇਵੀ ਦਿਆਲੂ ਸੁਭਾਓ ਦੇ ਮਾਲਕ ਸਨ ਤੇ ਪਰਿਵਾਰ ਦੀ ਤਰੱਕੀ ਵਿੱਚ ਉਨਾ ਨੇ ਬੇਮਿਸਾਲ ਹਿੱਸਾ ਪਾਇਆ। ਘੁਗਿਆਣਵੀ ਨੇ ਦੁੱਗਲ ਪਰਿਵਾਰ ਦੀ ਸਾਹਿਤਕ ਤੇ ਸਭਿਆਚਾਰਕ ਲਗਨ ਦੀ ਵੀ ਤਾਰੀਫ ਕੀਤੀ। ਇਸ ਮੌਕੇ ਪਟਿਆਲਾ ਦੇ ਐਸ ਐਸ ਪੀ ਡਾ ਸੰਦੀਪ ਗੋਇਲ, ਬਰਨਾਲਾ ਦੇ ਐਸ ਐਸ ਪੀ ਸੰਦੀਪ ਗੋਇਲ, ਸੰਗਰੂਰ ਦੇ ਐਸ ਐਸ ਪੀ ਵਿਵੇਕ ਸ਼ੀਲ ਸੋਨੀ, ਮਾਲੇਰਕੋਟਲਾ ਦੇ ਐਸ ਐਸ ਪੀ ਡਾ ਕੰਵਰਦੀਪ ਕੌਰ, ਸਾਬਕਾ ਆਈ ਏ ਐਸ ਡਾ ਹਰਕੇਸ਼ ਸਿੰਘ ਸਿੱਧੂ, ਜਗਜੀਤ ਸਿੰਘ ਦਰਦੀ ਮੁਖ ਸੰਪਾਦਕ ਚੜਦੀ ਕਲਾ, ਐਡੀਸ਼ਨਲ ਸੈਸ਼ਨ ਜੱਜ ਮਨਦੀਪ ਸਿੰਘ ਢਿਲੋਂ ਤੇ ਗਾਇਕ ਹਰਜੀਤ ਹਰਮਨ, ਸੰਗੀਤਕਾਰ ਚਰਨਜੀਤ ਆਹੂਜਾ ਵੀ ਪੁੱਜੇ ਹੋਏ ਸਨ। ਡੀ ਆਈ ਜੀ ਵਿਕਰਮਜੀਤ ਦੁੱਗਲ ਨੂੰ ਗੁਰੂ ਘਰ ਵਲੋਂ ਸਿਰੋਪਾਓ ਭੇਟ ਕੀਤਾ ਗਿਆ।