ਭੋਗ ਅਤੇ ਅੰਤਿਮ ਅਰਦਾਸ

ਨਿਹਾਲ ਸਿੰਘ ਵਾਲਾ (ਪੰਜ ਦਰਿਆ ਬਿਊਰੋ) ਕਾਮਰੇਡ ਗੁਰਦਿਆਲ ਸਿੰਘ ਕੁੱਝ ਦਿਨ ਪਹਿਲਾਂ ਨਿਰੋਗ ਤੇ ਲੰਬੀ ਉਮਰ ਭੋਗ ਕੇ ਵਿਛੋੜਾ ਦੇ ਗਏ ਸਨ। ਉਹਨਾਂ ਨੂੰ ਸ਼ਰਧਾਂਜਲੀ ਦੇਣ ਨਮਿੱਤ ਅੱਜ ਗੁਰਦੁਆਰਾ ਮਲ੍ਹਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਹਿੰਮਤਪੁਰਾ ਵਿਖੇ ਪਾਠਾਂ ਦੇ ਭੋਗ ਪਾਏ ਗਏ, ਇਸ ਸਮੇਂ ਹੋਰਨਾਂ ਤੋਂ ਇਲਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ ਕੁਲਦੀਪ ਭੋਲਾ, ਕਾਮਰੇਡ ਮਹਿੰਦਰ ਸਿੰਘ ਧੂੜਕੋਟ, ਭਾਰਤੀ ਕਮਿਊਨਿਸਟ ਪਾਰਟੀ ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਕਾਮਰੇਡ ਜਗਜੀਤ ਸਿੰਘ, ਕਾਮਰੇਡ ਸੁਖਦੇਵ ਭੋਲਾ, ਕਾਮਰੇਡ ਸਿਕੰਦਰ ਸਿੰਘ ਮਧੇਕੇ, ਗੁਰਦਿੱਤ ਦੀਨਾ, ਨਰੇਗਾ ਕਾਮਿਆਂ ਵੱਲੋਂ ਹਰਭਜਨ ਸਿੰਘ ਬਿਲਾਸਪੁਰ, ਲਖਵੀਰ ਸਿੰਘ, ਰੀਡਰ ਤਹਿਸੀਲਦਾਰ ਰਵਿੰਦਰ ਸਿੰਘ ਧਾਲੀਵਾਲ, ਬਾਰ ਕੌਂਸਲ ਨਿਹਾਲ ਸਿੰਘ ਦੇ ਪ੍ਰਧਾਨ ਹਰਿੰਦਰ ਸਿੰਘ ਬਰਾੜ, ਕਾਨੂੰਨਗੋ ਜਸਪਾਲ ਸਿੰਘ, ਵਕੀਲ ਪਰਮਿੰਦਰ ਸਿੰਘ, ਵਕੀਲ ਬੀਬੀ ਕੁਲਵੰਤ ਕੌਰ ਨਿਹਾਲ ਸਿੰਘ ਵਾਲਾ, ਬਲਜਿੰਦਰ ਬਾਂਸਲ ਵਕੀਲ ਨਿਹਾਲ ਸਿੰਘ ਵਾਲਾ, ਗੁਰਦੀਪ ਰਾਮਾ, ਜੀਵਨ ਤਿਵਾੜੀ, ਉਮਕਾਂਤ ਸ਼ਾਸਤਰੀ, ਚੇਅਰਮੈਨ ਲਛਮਣ ਸਿੰਘ, ਗੁਰਮੀਤ ਸਿੰਘ ਭੋਲਾ ਸਾਬਕਾ ਸਰਪੰਚ ਦੀਨਾ, ਬਲਵੀਰ ਸਿੰਘ ਬਾਬੇਕਾ, ਸਾਬਕਾ ਸਰਪੰਚ ਚਰਨ ਸਿੰਘ, ਖੇਤ ਮਜ਼ਦੂਰ ਯੂਨੀਅਨ ਵੱਲੋਂ ਮਾਸਟਰ ਦਰਸ਼ਨ ਸਿੰਘ, ਨੌਜਵਾਨ ਭਾਰਤ ਸਭਾ ਵੱਲੋਂ ਗੁਰਮੁੱਖ ਸਿੰਘ, ਡੇਰਾ ਮੁਖੀ ਨਾਮਧਾਰੀ ਬਾਬਾ ਜਸਵੰਤ ਸਿੰਘ ਕਾਲਾ ਹਿੰਮਤਪੁਰਾ, ਪੂਰਨ ਸਿੰਘ ਸੰਧੂ ਮੋਗਾ, ਬਿੰਦਰ ਸਿੰਘ ਬਿਲਾਸਪੁਰ ਅਤੇ ਭਾਰੀ ਗਿਣਤੀ ਵਿੱਚ ਸੱਜਣ ਮਿੱਤਰਾਂ ਵੱਲੋਂ ਹਾਜ਼ਰੀ ਭਰੀ।
ਕਾਮਰੇਡ ਗੁਰਦਿਆਲ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਾਮਰੇਡ ਕੁਲਦੀਪ ਭੋਲਾ ਨੇ ਬੋਲਦਿਆਂ ਕਿਹਾ ਕਿ ਕਾਮਰੇਡ ਜੀ ਕਿਸਾਨ ਸਭਾ ਦੇ ਅਣਥੱਕ ਮਿਹਨਤੀ ਵਰਕਰ ਸਨ, ਉਹਨਾਂ ਬੋਲਦਿਆਂ ਕਿਹਾ ਕਿ ਇੱਕ ਤਰਕਸ਼ੀਲ ਚੰਗੇ ਵਿਚਾਰਾਂ ਦੇ ਹਾਮੀਂ ਮਨੁੱਖ ਦਾ ਅਚਾਨਕ ਚਲੇ ਜਾਣਾ ਅਸਹਿ ਹੈ, ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਤੇ ਹਲਕਾ ਨਿਹਾਲ ਸਿੰਘ ਵਾਲਾ ਕਾਮਰੇਡ ਜੀ ਦੀਆਂ ਪਾਰਟੀ ਲਈ ਅਤੇ ਚੰਗਾ ਸਮਾਜ ਸਿਰਜਣ ਵਿੱਚ ਪਾਏ ਯੋਗਦਾਨ ਲਈ ਉਹਨਾਂ ਨੂੰ ਯਾਦ ਕਰਦੀ ਹੋਈ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ। ਇਸ ਸਮੇਂ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਅੰਤ ਵਿੱਚ ਡਾਕਟਰ ਜਗਸੀਰ ਸਿੰਘ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।