
ਕਲਮ ਛੋੜ ਹੜਤਾਲ ਵਿੱਚ ਸ਼ਾਮਲ ਹੋਣ ਦਾ ਕੀਤਾ ਅਹਿਦ
ਚੋਹਲਾ ਸਾਹਿਬ/ਤਰਨਤਾਰਨ,8 ਜੁਲਾਈ (ਨਈਅਰ)ਸਾਂਝਾ ਅਧਿਆਪਕ ਮੋਰਚਾ,ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੋਂ ਆਪਣੀਆ ਹੱਕੀ ਮੰਗਾ ਦੀ ਪੂਰਤੀ ਕਰਵਾਉਣ ਲਈ ਸੰਘਰਸ਼ ਕਰ ਰਹੀਆ ਅਧਿਆਪਕ ਜਥੇਬੰਦੀਆਂ ਦੇ ਸੱਦੇ ‘ਤੇ ਵੀਰਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੇ ਸਟਾਫ਼ ਵੱਲੋਂ ਡੀਟੀਐਫ ਦੇ ਜਿਲਾ ਜਨਰਲ ਸਕੱਤਰ ਕਸ਼ਮੀਰ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋਕੇ ਪੇਅ ਕਮਿਸ਼ਨ ਦੀਆਂ ਕਾਪੀਆਂ ਸਾੜੀਆਂ ਗਈਆ ਅਤੇ 8 ਤੇ 9 ਜੁਲਾਈ ਦੀ ਪੈੱਨ ਡਾਊਨ ਹੜਤਾਲ਼ ਵਿੱਚ ਸਾਮਲ ਹੋਣ ਦਾ ਅਹਿਦ ਕੀਤਾ ਗਿਆ।ਇਸ ਸਮੇਂ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਅਧਿਆਪਕ ਆਗੂ ਕਸ਼ਮੀਰ ਸਿੰਘ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਬਾਰੇ ਚਾਨਣਾ ਪਾਇਆ।ਉਹਨਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੀ ਰਿਪੋਰਟ/ਵਿੱਤ ਵਿਭਾਗ ਦੀਆਂ ਮੁਲਾਜ਼ਮ ਵਿਰੋਧੀ ਸਿਫ਼ਾਰਸ਼ਾਂ ਰੱਦ ਕੀਤੀਆ ਜਾਣ ਅਤੇ ਸਾਰੇ ਵਾਧੇ ਬਿਨਾ ਕਿਸੇ ਵਿਤਕਰੇ ਦੇ 1-1-2016 ਤੋਂ ਹੀ ਲਾਗੂ ਕੀਤੀਆ ਜਾਣ।ਪਰਖ ਕਾਲ ਸਮਾਂ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕੀਤਾ ਜਾਵੇ।ਸਾਰੇ ਕੱਚੇ/ਕੰਟਰੈਕਟ ਅਧਿਆਪਕ/ਨਾਨ ਟੀਚਿੰਗ/ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਬਿਨਾ ਸ਼ਰਤ ਸਿੱਖਿਆ ਵਿਭਾਗ ਵਿੱਚ ਸਾਮਲ ਕੀਤਾ ਜਾਵੇ ਤੇ ਪੂਰੇ ਤਨਖ਼ਾਹ ਸਕੇਲ ਲਾਗੂ ਕੀਤੇ ਜਾਣ।ਪੰਜਵੇਂ ਤਨਖ਼ਾਹ ਕਮਿਸ਼ਨ ਦੀ ਅਨਾਮਲੀ ਕਮੇਟੀ ਵੱਲੋਂ 24 ਕੈਟਾਗਿਰੀਆਂ ਦੇ ਤਨਖ਼ਾਹ ਗ੍ਰੇਡਾਂ ਦੀ ਤਰੁੱਟੀ ਦਰੁਸਤ ਕਰਦਿਆਂ ਅਕਤੂਬਰ 2011 ਤੋਂ ਦਿੱਤਾ ਵਾਧਾ ਅਤੇ ਦਸੰਬਰ 2011 ਤੋਂ 239 ਕੈਟਾਗਿਰੀਆਂ ਦੇ ਤਨਖ਼ਾਹ ਗਰੇਡਾਂ ‘ਚ ਕੈਬਨਿਟ ਸਬ ਕਮੇਟੀ ਵੱਲੋਂ ਮਿਲੇ ਵਾਧੇ ਬਰਕਰਾਰ ਰੱਖਦਿਆਂ 2.25 ਜਾ 2.39 ਦੇ ਗੁਣਾਂਕ ‘ਚੋ ਇਕ ਚੁਣਨ ਦੀ ਮਾਰੂ ਆਪਸਨ ਦੀ ਥਾਂ ਸਾਰਿਆ ਲਈ ਇਕ ਸਮਾਨ ਉੱਚਤਮ ਗੁਣਾਂਕ (3.74) ਲਾਗੂ ਹੋਵੇ।ਨਵੇਂ ਭਰਤੀ ਹੋ ਰਹੇ ਅਧਿਆਪਕਾਂ ਨੂੰ ਕੇਂਦਰੀ ਤਨਖ਼ਾਹ ਸਕੇਲਾਂ ਨਾਲ ਜੋੜਨ ਦਾ ਫੈਸਲਾ ਵਾਪਸ ਹੋਵੇ।ਮੋਬਾਈਲ ਭੱਤੇ,ਮੈਡੀਕਲ ਭੱਤੇ ਦੁਗਣੇ ਹੋਣ ਅਤੇ ਪੇਂਡੂ ਇਲਾਕਾ ਭੱਤਾ ਤੇ ਐਚਆਰਏ ਦੀਆ ਪਹਿਲਾਂ ਵਾਲ਼ੀਆਂ ਦਰਾਂ ਬਰਕਰਾਰ ਰੱਖੀਆਂ ਜਾਣ।ਮਹਿੰਗਾਈ ਭੱਤੇ ਦੀਆਂ ਪੈਡਿੰਗ ਕਿਸ਼ਤਾਂ ਤੇ ਬਕਾਏ ਜਾਰੀ ਹੋਣ।ਇਸ ਸਮੇਂ ਮੈਡਮ ਸੁਖਦੀਪ ਕੌਰ,ਸੁਮਨ ਬਾਲਾ,ਰਵਿੰਦਰ ਕੌਰ,ਪਰਮਜੀਤ ਕੌਰ,ਬਲਵਿੰਦਰ ਸਿੰਘ,ਨਵਪ੍ਰੀਤ ਕੌਰ,ਰੁਪਿੰਦਰ ਕੌਰ ਅਤੇ ਬਲਜਿੰਦਰ ਸਿੰਘ ਸਮੇਤ ਹੋਰ ਸਾਰਾ ਸਟਾਫ਼ ਹਾਜ਼ਰ ਸੀ।