12.1 C
United Kingdom
Thursday, June 5, 2025

More

    ਮੇਰਾ ਧਰਮੀ ਬਾਬਲ

    ਪਿਆਰ ਨਾਲ ਸਿਰ ਪਲੋਸਦਾ
    ਮੋਢੇ ਚੁੱਕ ਲਾਡ ਲਡਾਉਂਦਾ
    ਮੇਰਾ ਧਰਮੀ ਬਾਬਲ।
     
    ਉਂਗਲ ਫੜ ਤੁਰਨਾ ਸਿਖਾਉਂਦਾ
    ਸਾਰੇ ਮੇਰੇ ਚਾਅ ਪੁਗਾਉਂਦਾ
    ਮੇਰਾ ਧਰਮੀ ਬਾਬਲ।
     
    ਹਰ ਵੇਲੇ ਦੇਵੇ ਹੌਸਲਾ
    ਔਕੜ ਵਿਚ ਨਾਲ ਖਲੋਂਦਾ
    ਮੇਰਾ ਧਰਮੀ ਬਾਬਲ।
     
    ਸੂਰਜ ਵਾਂਗ
    ਹਨੇਰੇ ਵਿਚ ਰਾਹ ਦਿਖਾਉਂਦਾ
    ਮੇਰਾ ਧਰਮੀ ਬਾਬਲ।
     
    ਰੁੱਖ ਵਾਂਗ ਅਡੋਲ
    ਪਿਆਰ ਨਾਲ ਲੱਦਿਆ
    ਮੋਹ ਦਾ ਮੀਂਹ ਵਰਸਾਉਂਦਾ
    ਮੇਰਾ ਧਰਮੀ ਬਾਬਲ।
    ਅਮਨਜੀਤ ਜੌਹਲ
     
     
     

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!