ਚੋਹਲਾ ਸਾਹਿਬ/ਤਰਨਤਾਰਨ,6 ਜੁਲਾਈ (ਨਈਅਰ)

ਮੰਗਲਵਾਰ ਨੂੰ ਮੋਹਾਲੀ ਵਿਖੇ ਸ਼ੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ‘ਤੇ ਪੰਜਾਬ ਪੁਲਸ ਦੁਆਰਾ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਜਲ ਤੋਪਾਂ ਦੀ ਵੱਡੀ ਪੱਧਰ ‘ਤੇ ਵਰਤੋਂ ਕੀਤੀ ਗਈ।ਲਾਠੀਚਾਰਜ ਕਰਦਿਆਂ ਇਸਤਰੀ ਅਧਿਆਪਕਾਂ ਨੂੰ ਸੜਕਾਂ ਤੇ ਘਸੀਟਿਆ ਗਿਆ ਅਤੇ ਕੱਪੜੇ ਪਾੜ ਦਿੱਤੇ ਗਏ। ਲਾਠੀਚਾਰਜ ਦੌਰਾਨ ਬਹੁਤ ਸਾਰੇ ਅਧਿਆਪਕਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ।ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ:) ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਖਡੂਰ ਸਾਹਿਬ ਅਤੇ ਸੂਬਾਈ ਸੀਨੀਅਰ ਤਾਲਮੇਲ ਸਕੱਤਰ ਜਸਵਿੰਦਰ ਸਿੰਘ ਘਰਿਆਲਾ ਨੇ ਕਿਹਾ ਕਿ ਸਰਕਾਰ ਸੰਘਰਸ਼ ਕਰ ਰਹੇ ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਨ੍ਹਾਂ ਦੀ ਆਵਾਜ ਨੂੰ ਡੰਡੇ ਦੇ ਜੋਰ ਨਾਲ ਦਬਾਉਣਾ ਚਾਹੁੰਦੀ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਐਲੀਮੈਂਟਰੀ ਟੀਚਰਜ ਯੂਨੀਅਨ ਅਧਿਆਪਕਾਂ ‘ਤੇ ਕੀਤੇ ਅੰਨ੍ਹੇਵਾਹ ਤਸੱਦਦ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।ਇਸ ਮੌਕੇ ‘ਤੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ, ਜਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਧਾਮੀ, ਸਤਨਾਮ ਸਿੰਘ, ਹਰਭਿੰਦਰ ਸਿੰਘ, ਪ੍ਰਭਜੀਤ ਸਿੰਘ, ਹਰਵਿੰਦਰ ਸਿੰਘ ਬ੍ਰਹਮਪੁਰਾ, ਮਨਜੀਤ ਸਿੰਘ ਪਾਰਸ, ਪ੍ਰਭਦੀਪ ਸਿੰਘ ਗੰਡੀਵਿੰਡ, ਗੁਰਸ਼ਰਨ ਸਿੰਘ, ਗੁਰਿੰਦਰ ਸਿੰਘ ਲਾਡੀ, ਦਿਨੇਸ਼ ਸ਼ਰਮਾ ਆਦਿ ਹਾਜ਼ਰ ਸਨ।