
ਦੱਬੇ ਕੁਚਲੇ ਲੋਕਾਂ ਦੀ ਰਾਖੀ ਕਰਨ ਦੇ ਹਾਮੀ ਤੇ ਸੱਚ ਦੇ ਧਨੀ ਪੱਤਰਕਾਰ ਤੇ ਹੋਏ ਹਮਲੇ ਦੀ ਵੱਖ-ਵੱਖ ਜਥੇਬਦੀਆਂ ਨੇ ਕੀਤੀ ਨਿਖੇਧੀ
ਬਰਨਾਲਾ (ਪੰਜ ਦਰਿਆ ਬਿਊਰੋ )
ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਨੂੰ ਬੇਵਜਾ ਚੰਡੀਗੜ• ਪੁਲੀਸ ਵੱਲੋਂ ਥਾਣੇ ਲਿਜਾਕੇ ਮਾੜਾ ਵਿਵਹਾਰ ਕਰਨ ਅਤੇ ਗਾਲ•ੀ ਗਲੋਚ ਕਰਨ ਤੇ ਪ੍ਰੈਸ ਕਲੱਬ ਬਰਨਾਲਾ, ਭਦੌੜ ਸ਼ਹਿਣਾ, ਤਰਕਸ਼ੀਲ ਸੁਸਾਇਟੀ ਪੰਜਾਬ, ਕ੍ਰਾਂਤੀ ਕਲੱਬ, ਕਿਸਾਨ ਜਥੇਬੰਦੀਆਂ ਅਤੇ ਹੋਰ ਜਨਤਕ ਜਥੇਬੰਦੀਆਂ ਨੇ ਸਖ਼ਤ ਨੋਟਿਸ ਲੈਂਦਿਆਂ ਥਾਣੇਦਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
ਪ੍ਰੈਸ ਕਲੱਬ ਬਰਨਾਲਾ ਦੇ ਪ੍ਰਧਾਨ ਚੇਤਨ ਸ਼ਰਮਾ, ਰਾਜਿੰਦਰ ਸਿੰਘ ਬਰਾੜ, ਸੁਖਚੈਨਪ੍ਰੀਤ ਸਿੰਘ ਸੁੱਖੀ, ਜਗਸੀਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਲਾਡੀ, ਪ੍ਰਸ਼ੋਤਮ ਬੱਲੀ, ਸੀ. ਮਾਰਕੰਡਾ, ਪ੍ਰੈਸ ਕਲੱਬ ਭਦੌੜ ਦੇ ਪ੍ਰਧਾਨ ਵਿਜੇ ਜਿੰਦਲ, ਅੰਮ੍ਰਿਤਪਾਲ ਸਿੰਘ ਰੂੜੇਕੇ ਕਲਾਂ, ਤਰਕਸ਼ੀਲ ਆਗੂ ਰਾਜਿੰਦਰ ਭਦੌੜ, ਮਾਸਟਰ ਰਾਮ ਕੁਮਾਰ, ਅਮਰਜੀਤ ਸਿੰਘ ਜੀਤਾ, ਡਾਕਟਰ ਵਿਪਨ ਗੁਪਤਾ, ਟਰੱਕ ਯੂਨੀਅਨ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਅਮਰਜੀਤ ਸਿੰਘ ਮੀਕਾ, ਗੁਰਮੇਲ ਭੁਟਾਲ, ਰਾਜਿੰਦਰ ਬੱਤਾ, ਸ਼ੁਰੇਸ ਗੋਗੀ, ਲਖਵੀਰ ਸਿੰਘ ਚੀਮਾ, ਵਿਨੋਦ ਕਲਸੀ, ਰਾਜਿੰਦਰ ਵਰਮਾ, ਮੁਨੀਸ਼ ਮਿੱਤਲ, ਯੋਗੇਸ ਸਰਮਾ, ਜਸਵਿੰਦਰ ਗੋਗੀ, ਵਿਕਰਾਂਤ ਬਾਂਸਲ, ਰਾਕੇਸ਼ ਗਰਗ,ਸਾਹਿਬ ਸੰਧ, ਗੁਰਵਿੰਦਰ ਸਿੰਘ, ਸੁਰਿੰਦਰ ਬੱਤਾ, ਜਤਿੰਦਰ ਗਰਗ, ਰਾਜਿੰਦਰ ਸਿੰਘ, ਕਿਸਾਨ ਆਗੂ ਗੁਰਚਰਨ ਸਿੰਘ ਧਾਲੀਵਾਲ, ਕੁਲਵੰਤ ਸਿੰਘ ਮਾਨ, ਤੇਜਿੰਦਰ ਸ਼ਰਮਾ ਨੇ ਕਿਹਾ ਕਿ ਚੰਡੀਗੜ• ਪੁਲੀਸ ਵੱਲੋਂ ਸਾਫ ਸੁਥਰੇ ਅਕਸ ਵਾਲੇ ਪੱਤਰਕਾਰ ਦਵਿੰਦਰਪਾਲ ਨਾਲ ਕੀਤੀ ਗਈ ਜ਼ਬਰਦਸਤੀ ਲੋਕਤੰਤਰ ਦੇ ਚੌਥੇ ਥੰਮ ਤੇ ਸਿੱਧਾ ਹਮਲਾ ਹੈ, ਦਵਿੰਦਰਪਾਲ ਨੇ ਹਮੇਸ਼ਾ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ। ਸੱਚ ਦੀ ਕਲਮ ਨੂੰ ਡੰਡੇ ਦੇ ਜ਼ੋਰ ਨਾਲ ਨਹੀਂ ਦਬਾਇਆ ਜਾ ਸਕਦਾ। ਉਨ•ਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈਕਿ ਚੰਡੀਗੜ• ਪ੍ਰਸਾਸ਼ਨ ਤੇ ਦਬਾ ਬਣਾ ਕੇ ਥਾਣੇਦਾਰ ਜਸਬੀਰ ਸਿੰਘ ਖਿਲਾਫ਼ ਕਾਰਵਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕਿਸੇ ਵੀ ਪੱਤਰਕਾਰ ਨਾਲ ਕੋਈ ਵਧੀਕੀ ਨਾ ਹੋਵੇ। ਤਰਕਸ਼ੀਲ ਆਗੂ ਰਾਜਿੰਦਰ ਭਦੌੜ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾ ਦੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਲਿਖਣ ਵਾਲਿਆਂ: ਨੂੰ ਨਿਸ਼ਾਨਾ ਬਣਾਇਆ ਹੈ ਜੋ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕੰਤਰ ਲਈ ਚਿੰਤਾ ਦਾ ਵਿਸ਼ਾ ਹੈ।