ਦੋਸ਼ੀ ਪੁਲਿਸ ਅਧਿਕਾਰੀ ਨੂੰ ਸਖਤ ਸਜ਼ਾ ਦੇਣ ਦੀ ਮੰਗ
ਮੋਗਾ (ਮਿੰਟੂ ਖੁਰਮੀ)

ਡੈਮੋਕਰੈਟਿਕ ਟੀਚਰਜ਼ ਫਰੰਟ ਨਿਹਾਲ਼ ਸਿੰਘ ਨੇ ਪੰਜਾਬੀ ਪੱਤਰਕਾਰਤਾ ਦੀ ਨਾਮਵਰ ਹਸਤੀ ਦਵਿੰਦਰਪਾਲ ਭੁੱਲਰ ਦੀ ਚੰਡੀਗੜ੍ਹ ਪੁਲਿਸ ਦੁਅਾਰਾ ਕੀਤੀ ਗੲੀ ਬੇਪਤੀ ਅਤੇ ਨਜਾੲਿਜ਼ ਗ੍ਰਿਫਤਾਰੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਅਾਂ ੲਿਸ ਘਟਨਾ ਲੲੀ ਜ਼ਿੰਮੇਵਾਰ ਪੁਲਿਸ ਅਫਸਰ ਖਿਲਾਫ ਸਖ਼ਤ ਕਾਰਵਾੲੀ ਕਰਨ ਦੀ ਮੰਗ ਕੀਤੀ ਹੈ । ਡੀਟੀਅੈੱਫ ਨਿਹਾਲ ਸਿੰਘ ਵਾਲ਼ਾ ਦੇ ਪ੍ਰਧਾਨ ਅਮਨਦੀਪ ਮਾਛੀਕੇ, ਸਕੱਤਰ ਹੀਰਾ ਸਿੰਘ ਢਿੱਲੋਂ ਅਤੇ ਵਿੱਤ ਸਕੱਤਰ ਸੁਖਜੀਤ ਕੁੱਸਾ ਨੇ ੲਿੱਕ ਪ੍ਰੈਸ ਬਿਅਾਨ ਰਾਹੀਂ ਦੱਸਿਅਾ ਕਿ ਦਵਿੰਦਰਪਾਲ ਪੰਜਾਬੀ ਜਨਰਲਿਜ਼ਮ ਦਾ ੲਿੱਕ ਖੋਜੀ ਪੱਤਰਕਾਰ ਹੈ, ਜਿਸਨੇ ਪੱਤਰਕਾਰਤਾ ਦੇ ਖੇਤਰ ਵਿੱਚ ਨਵੇ ਦਿਸਹੱਦੇ ਕਾੲਿਮ ਕੀਤੇ ਹਨ । ਲੋਕ ਸਰੋਕਾਰਾਂ ਨਾਲ਼ ਲਬਰੇਜ਼ ਖੋਜ ਅਧਾਰਤ , ਤੱਥਪੂਰਨ ਸਟੋਰੀਅਾਂ ੳੁਹਨਾਂ ਵੱਲੋਂ ਜਗਿਅਾਸੂ ਪਾਠਕਾਂ ਦੀ ਝੋਲ਼ੀ ਪਾੲੀਅਾਂ ਗੲੀਅਾਂ ਹਨ ਅਤੇ ਨਿੱਘਰ ਚੁੱਕੇ ਰਾਜਨੀਤਿਕ ਪ੍ਰਬੰਧ ੳੁੱਪਰ ੳੁਹਨਾਂ ਵੱਲੋਂ ਲਿਖੇ ਗੲੇ ਕਾਲਮ ਹਕੂਮਤ ਦੀ ਅੱਖ ਦਾ ਰੋੜ ਬਣਦੇ ਰਹੇ ਹਨ, ਜਿਸ ਕਾਰਨ ਪਹਿਲਾਂ ਵੀ ੳੁਹਨਾਂ ੳੁੱਪਰ ਜਾਨਲੇਵਾ ਹਮਲੇ ਕਰਨ ਦੀਅਾਂ ਸਾਜਿਸ਼ਾਂ ਰਚੀਅਾਂ ਗੲੀਅਾਂ ਹਨ ।

ਅਧਿਅਾਪਕ ਅਾਗੂਅਾਂ ਨੇ ਕਿਹਾ ਕਿ ਜਿਵੇਂ ਕੇਂਦਰ ਹਕੂਮਤ ਵੱਲੋਂ ਫਿਰਕੂ -ਫਾਸ਼ੀ ਲੀਹਾਂ ਤੇ ਚਲਦਿਅਾਂ ਲੋਕ ਪੱਖੀ ਪੱਤਰਕਾਰਾਂ – ਬੁੱਧੀਜੀਵੀਅਾਂ ਨੂੰ ਜਾਨੋਂ ਮਾਰਨ ਅਤੇ ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਤੁੰਨਣ ਦਾ ਦਮਨ ਚੱਕਰ ਚਲਾੲਿਅਾ ਹੋੲਿਅਾ ਹੈ, ਠੀਕ ੳੁਸੇ ਤਰਜ਼ ਤੇ ਪੰਜਾਬ ਸਰਕਾਰ ਦੇ ੲਿਸ਼ਾਰੇ ਤੇ ਲੋਕ -ਪੱਖੀ ਪੱਤਰਕਾਰਤਾ ਦੇ ਮੁੱਦੲੀ ਪੱਤਰਕਾਰਾਂ ਨੂੰ ਮਿਥ ਕੇ ਨਿਸ਼ਾਨਾ ਬਣਾੲਿਅਾ ਜਾ ਰਿਹਾ ਹੈ ਜਿਸਦਾ ਕਿ ਡਟਵਾਂ ਵਿਰੋਧ ਕੀਤਾ ਜਾਵੇਗਾ।
ਕਰਫਿੳੂ ਦੌਰਾਨ ਅਾਪਣਾ ਪਛਾਣ ਪੱਤਰ ਦਿਖਾੳੁਣ ਦੇ ਬਾਵਜੂਦ ੳੁਹਨਾਂ ਲੲੀ ਗੈਰ ਮਿਅਾਰੀ ਸ਼ਬਦਾਵਲੀ ਵਰਤਣਾ, ਧੱਕੇ ਨਾਲ਼ ਗੱਡੀ ਵਿੱਚ ਸੁੱਟ ਕੇ ਥਾਣੇ ਤੁੰਨ ਦੇਣਾ, ਜਿੱਥੇ ਪੰਜਾਬ ਸਰਕਾਰ ਦੇ ਮਨਸ਼ੇ ਨੰਗੇ ਕਰਦਾ ਹੈ, ੳੁੱਥੇ ਰਾਜਧਾਨੀ ਦੀ ਬੇਲਗਾਮ ਹੋੲੀ ਪੁਲਿਸ ਦਾ ਅਣਮਨੁੱਖੀ ਚਿਹਰਾ ਵੀ ਨਸ਼ਰ ਕਰਦਾ ਹੈ ।
ਅਧਿਅਾਪਕ ਅਾਗੂਅਾਂ ਨੇ ਮੰਗ ਕੀਤੀ ਕਿ ੲਿਸ ਘਟਨਾ ਨੂੰ ਅੰਜਾਮ ਦੇਣ ਵਾਲ਼ੇ ਪੁਲਿਸ ਅਫਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾੲੀ ਕੀਤੀ ਜਾਵੇ ਅਤੇ ਅੱਗੇ ਤੋਂ ੲਿਸ ਤਰ੍ਹਾਂ ਦੀਅਾਂ ਘਟਨਾਵਾਂ ਅਤੇ ਰੁਝਾਨ ਨੂੰ ਠੱਲ੍ਹ ਪਾੳੁਣ ਲੲੀ ਠੋਸ ਕਦਮ ਚੁੱਕੇ ਜਾਣ । ੲਿਸ ਸਮੇਂ ਸੁਖਮੰਦਰ ਨਿਹਾਲ ਸਿੰਘ ਵਾਲ਼ਾ, ਕੁਲਵਿੰਦਰ ਚੁੱਘੇ, ਸ਼ਿੰਗਾਰਾ ਸਿੰਘ ਸੈਦੋਕੇ, ਹਰਪ੍ਰੀਤ ਰਾਮਾਂ, ਅਮਰਜੀਤ ਪੱਤੋ ,ਜਸਕਰਨ ਭੁੱਲਰ, ਜੱਸੀ ਹਿੰਮਤਪੁਰਾ, ਕਰਮਜੀਤ ਬੁਰਜ ਅਾਦਿ ਅਧਿਅਾਪਕ ਅਾਗੂਅਾਂ ਨੇ ਵੀ ੲਿਸ ਘਟਨਾ ਦੀ ਸਖਤ ਨਿੰਦਾ ਕੀਤੀ ।