4.6 C
United Kingdom
Sunday, April 20, 2025

More

    ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਵੱਲੋਂ ਪੱਤਰਕਾਰ ਦਵਿੰਦਰਪਾਲ ਨਾਲ ਹੋਏ ਦੁਰਵਿਵਹਾਰ ਦੀ ਨਿੰਦਾ

    ਮੋਗਾ (ਪੰਜ ਦਰਿਆ ਬਿਊਰੋ)

    ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਜੀ ਨੂੰ ਚੰਡੀਗੜ ਪੁਲਿਸ ਦੁਆਰਾ ਜਬਰੀ ਗਿਰਫ਼ਤਾਰ ਕਰਨ ਅਤੇ ਬੇਇੱਜਤ ਕਰਨ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ  ਨੇ ਇਸ ਘਟਨਾਕ੍ਰਮ ਨੂੂੰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ ਹੈ।
                   ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਕੁਲਵੰਤ ਰਾਏ ਪੰਡੋਰੀ, ਸੀਨੀਅਰ ਵਾਇਸ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ, ਕੈਸੀਅਰ ਐਚ ਐਸ ਰਾਣੂ, ਸਰਪਰਸਤ ਸੁਰਜੀਤ ਸਿੰਘ, ਪੈ੍ਸ ਸਕੱਤਰ ਮਲਕੀਤ ਥਿੰਦ,ਸਲਾਹਕਾਰ ਜਸਵਿੰਦਰ ਭੋਗਲ, ਸੂਬਾ ਆਗੂ ਸੀ ਆਰ ਸੰਕਰ, ਚੇਅਰਮੈਨ ਦਿਲਦਾਰ ਸਿੰਘ, ਨਛੱਤਰ ਸਿੰਘ ਚੀਮਾ ਆਦਿ ਆਗੂਆਂ ਨੇ ਇਸ ਘਟਨਾ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਗਿਰਫ਼ਤਾਰ ਕਰਨ  ਅਤੇ ਗਾਹਲਾਂ ਕੱਢਣ ਵਾਲੇ ਥਾਣੇਦਾਰ ਅਤੇ ਸਬੰਧਤ ਅਧਿਕਾਰੀ ਖਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਲਾਕਡਾਉਨ ਸਮੇਂ ਮਨਮਾਨੀਆਂ ਕਰਨ ਵਾਲੇ ਪੁਲਿਸ ਵਾਲਿਆਂ ਖਿਲਾਫ਼ ਤਰੁੰਤ ਕਾਰਵਾਈ ਕਰਕੇ ਮੁਅੱਤਲ ਕਰਨਾ ਚਾਹੀਦਾ ਹੈ  ਆਗੂਆਂ ਵੱਲੋਂ ਜਾਰੀ ਸਾਂਝੇ ਬਿਆਨ ਕਿਹਾ ਗਿਆ ਕਿ ਦੋ ਸੂਬਿਆਂ ਦੀ ਰਾਜਧਾਨੀ ਤੇ ਕੇਂਦਰ ਸ਼ਾਸ਼ਿਤ ਸ਼ਹਿਰ ਦੀ ਜਿਸ ਪੁਲਸ ਫੋਰਸ ਨੂੂੰ ਅਨੁਸ਼ਾਸ਼ਿਤ ਫੋਰਸ ਕਿਹਾ ਜਾਂਦਾ ਹੈ ੳੁਸ ਵੱਲੋਂ ਆਪਣੇ ਦਫਤਰ ਜਾ ਰਹੇ ਸੀਨੀਅਰ ਪੱਤਰਕਾਰ, ਜਿਸ ਦੇ ਗਲ਼ ਵਿੱਚ ਪਹਿਚਾਣ ਪੱਤਰ ਵੀ ਸੀ, ਨੂੂੰ ਬਿਨਾਂ ਪੁੱਛੇ ਦੱਸੇ ਜੀਪ ਵਿੱਚ ਸੁੱਟ ਕੇ ਥਾਣੇ ਲੈ ਜਾਣਾ  ਬਹੁਤ ਹੀ ਹੈਰਾਨ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਹੈ।
              ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਬੇਹੱਦ ਨਾਜ਼ਕ ਦੌਰ ਵਿੱਚ ਪ੍ਰੈੱਸ ਹੀ ਹੈ ਜਿਸ ਰਾਹੀਂ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਦੀ ਹੈ। ਪ੍ਰੈੱਸ ਦੇ ਇਸ ਰੋਲ ਨੂੂੰ  ਖਾਸ ਕਰ ਕੇਂਦਰ ਸਰਕਾਰ, ਵੱਲੋਂ ਲੋਕ ਅਾਵਾਜ   ਦਾ ਗਲ਼ਾ ਦਬਾੳੁਣ ਲੲੀ ਸੱਚੀ ਸੁਚੀ ਪਤੱਰਕਾਰੀ ਕਰਨ ਵਾਲਿਅਾਂ ਨੂੰ ਦਹਿਸਤਯਦਾ ਕਰਨ ਦੀਅਾਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਦੀ ਆੜ ਵਿਚ `ਦਾ ਵਾਇਰ ' ਦੇ ਸੰਪਾਦਕ ਸਿਧਾਰਥ ਵਰਧਰਾਜਨ, ਪ੍ਰਸਾਂਤ ਭੂਸ਼ਣ, ਆਨੰਦ ਤੇਲਤੂੰਬੜੇ ਅਤੇ ਡਾ਼ ਗੌਤਮ ਨਵਲੱਖਾ ਸਮੇਤ 1000 ਤੋਂ ਵੱਧ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਚੁੱਕਾ ਹੈ। ਦਵਿੰਦਰਪਾਲ ਦੇ ਮਾਮਲੇ ਨੂੂੰ ਵੀ ੲਿਸੇ ਦੀ ੲਿਕ ਕੜੀ ਵਜੋਂ ਦੇਖਿਆ ਜਾਮਾਂਦਾ ਹੈ
          ਸਮੂਹ ਜਮਹੂਰੀ ਜਥੇਬੰਦੀਆਂ   ਨੂੂੰ ਪ੍ਰੈੱਸ 'ਤੇ ੲਿਸ ਵਿਉਂਤਬੱਧ ਹਮਲੇ ਦਾ ਜੋਰਦਾਰ ਵਿਰੋਧ ਕਰਨਾ ਚਾਹੀਦਾ ਹੈ।
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!