ਅੱਵਲ ਅੱਲਾ ਨੂਰ ਉਪਾਇਆ,ਕੁਦਰਤ ਕੇ ਸਭ ਬੰਦੇ।
ਸੁਖਮੰਦਰ ਹਿੰਮਤਪੁਰੀ, ਨਿਹਾਲ ਸਿੰਘ ਵਾਲਾ।

ਸਾਡੇ ਸਮਾਜ ਵਿੱਚ ਜਿੱਥੇ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਕੲੀ ਲੋਕ ਧਰਮਾਂ ਨਾਲ ਜੋੜਦੇ ਹਨ ਜੋਂ ਕਿ ਸਮਾਜ ਵਿੱਚ ਵਿਤਕਰੇ ਬਾਜ਼ੀ ਪੈਦਾ ਕਰਦੇ ਹਨ ਸਭ ਜ਼ਾਤਾਂ ,ਧਰਮ ਸਿਰਫ ਤੇ ਇਨਸਾਨੀਅਤ ਦੁਆਲੇ ਘੁੰਮਦੀਆਂ ਹਨ ਇਸੇ ਤਹਿਤ ਅੱਜ ਮੁਸਲਿਮ ਭਾਈਚਾਰੇ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਮੁਸਲਿਮ ਆਗੂ ਡਾ ਫ਼ਕੀਰ ਮੁਹੰਮਦ ਦੀ ਅਗਵਾਈ ਹੇਠ
ਅੱਬੂ ਬੱਕਰ ਮਸਜ਼ਿਦ ਵਿਖੇ ਡੀਐਸਪੀ ਮਨਜੀਤ ਸਿੰਘ ਢੇਸੀ ਨੂੰ ਮਸਜਿਦ ਦੇ ਹਾਲ ਦੀਆਂ ਚਾਬੀਆਂ ਭੇਂਟ ਕਰਨ ਸਮੇਂ ਮੁਸਲਿਮ ਵੈਲਫ਼ੇਅਰ ਕਮੇਟੀ ਦੇ ਪ੍ਰਧਾਨ ਡਾ ਫ਼ਕੀਰ ਮੁਹੰਮਦ ਨੇ ਕਿਹਾ ਕਿ ਬੇਸ਼ੱਕ ਕੁੱਝ ਬੁਰੇ ਲੋਕਾਂ ਵੱਲੋਂ ਸਾਜ਼ਿਸ਼ੀ ਢੰਗ ਨਾਲ ਮੁਸਲਮਾਨ ਭਾਈਚਾਰੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਅਸੀਂ ਸਭ ਇੱਕ ਹਾਂ। ‘ ਅੱਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ’ਅਨੁਸਾਰ ਮੁਸਲਿਮ ਭਾਈਚਾਰੇ ਨੇ ਇਸ ਅੌਖੀ ਘੜੀ ਵਿੱਚ ਮਨੁੱਖਤਾ ਦੇ ਭਲੇ ਹਿੱਤ ਮਸਜਿਦ ਦੇ ਹਾਲ ਨੂੰ ਇਕਾਂਤਵਾਸ ਕੇਂਦਰ ਲਈ ਦੇਣ ਦਾ ਫ਼ੈਸਲਾ ਲਿਆ ਹੈ।
ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਹਾਲ ਨੂੰ ਇਕਾਂਤਵਾਸ ਵਜੋਂ ਵਰਤਣ ਲਈ ਪ੍ਰਸਾਸ਼ਨ ਨੂੰ ਸੌਂਪਣਾ ਬਹੁਤ ਵੱਡਾ ਕਾਰਜ ਹੈ।
ਡੀਐਸਪੀ ਮਨਜੀਤ ਸਿੰਘ ਢੇਸੀ ਨੇ ਮੁਸਲਿਮ ਭਾਈਚਾਰੇ ਦੀ ਵੱਡੀ ਪਹਿਲਕਦਮੀਂ ਦਾ ਸਵਾਗਤ ਕੀਤਾ । ਇਸ ਦੋਰਾਨ ਕਾਰੀ ਮੁਹੰਮਦ ਲੁਕਮਾਨ , ਡਾ ਸ਼ਿਵਦੇਵ ,ਕਰਮਜੀਤ ਮਾਣੂੰਕੇ, ਡਾ ਗੁਰਮੇਲ ਮਾਛੀਕੇ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚ ਕੇ ਆਪਸੀ ਭਾਈਚਾਰਾ ਮਜ਼ਬੂਤ ਕਰਨ ਲਈ ਪ੍ਰੇਰਿਆ। ਦੀਪ ਹਸਪਤਾਲ ਦੇ ਡਾ ਹਰਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਹਾਲ ਨੂੰ ਸਿਹਤ ਮਹਿਕਮੇਂ ਅਨੁਸਾਰ ਡਾਕਟਰੀ ਢੰਗ ਨਾਲ ਜਵਾਣੂੰ ਮੁਕਤ ਕਰਕੇ ਮਾਨਵਤਾ ਦੀ ਸੇਵਾ ਲਈ ਤਿਆਰ ਕੀਤਾ ਗਿਆ ਹੈ। ਇਸ ਸਮੇਂ ਥਾਣਾ ਮੁਖੀ ਜਸਵੰਤ ਸਿੰਘ ਸੰਧੂ,ਭਾਈ ਰਜਿੰਦਰ ਸਿੰਘ,ਦਾਰਾ ਭਾਗੀਕੇ,ਮੋਹਨ ਅੌਲਖ,ਜੀਵਨ ਸਿੰਘ ਬਿਲਾਸਪੁਰ,ਰਾਜਵਿੰਦਰ ਰੌਂਤਾ,ਰਣਜੀਤ ਬਾਵਾ,ਜਗਤਾਰ ਸਿੰਘ ਸੈਦੋਕੇ,ਸੁਖਜਿੰਦਰ ਫ਼ੌਜੀ ਰਾਮਗੜ੍ਹ,ਸਤਪਾਲ ਭਾਗੀਕੇ,ਮਨਸੂਰ ਆਲਮ,ਨੌਸ਼ਾਦ ਆਲਮ,ਰਮਜ਼ਾਨ,ਮੌਲਵੀ ਮੁਹੰਮਦ ਆਦਿ ਮੌਜੂਦ ਸਨ। ਮਸਜਿਦ ਦੇ ਹਾਲ ਦੀਆਂ ਚਾਬੀਆਂ ਡੀਐਸਪੀ ਨਿਹਾਲ ਸਿੰਘ ਵਾਲਾ ਨੂੰ ਦਿੰਦੇ ਹੋਏ ਡਾ ਫ਼ਕੀਰ ਮੁਹੰਮਦ ਤੇ ਹੋਰ ।
ਕੀ ਕਹਿੰਦੇ ਹਨ ਡੀ ਐਸ਼ ਪੀ ਮਨਜੀਤ ਸਿੰਘ ਢੇਸੀ।
ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਮੁਸਲਮਾਨ ਭਾਈਚਾਰੇ ਵੱਲੋਂ ਕੀਤਾ ਇਹ ਕੰਮ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ ਹਰ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕਿ ਉਹ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਫਰਜ਼ ਪਹਿਚਾਣੇ ਅਤੇ ਹਰ ਕਿਸੇ ਦੇ ਕੰਮ ਆਵੇ ।