✍ਸੁਖਵੀਰ ਸੋਢੀ ‘ਸੁੰਨੜੇਵਾਲਾ’
ਸੋਚਿਆ ਨਹੀਂ ਸੀ ਜੱਗ ‘ਤੇ ਐਨੀਂ ਭਾਰੀ ਆਵੇਗੀ,
ਨਾਮੁਰਾਦ ਕਰੋਨਾ ਦੀ ਇਹ ਬਿਮਾਰੀ ਆਵੇਗੀ।

ਬੰਦਾ, ਬੰਦੇ ਤੋਂ ਦੋ ਮੀਟਰ ਦੀ ਦੂਰੀ ਰੱਖੇਗਾ,
ਇੱਕ ਦੂਜੇ ਨੂੰ ਮਿਲਣੇ ਦੀ, ਮਜਬੂਰੀ ਰੱਖੇਗਾ।
ਕੌਣ ਜਾਣਦਾ ਕਿਸ ਦੀ, ਪਹਿਲਾਂ ਵਾਰੀ ਆਵੇਗੀ।
ਅੰਦਰ ਵੜਕੇ ਬੈਠਾ ਤਾਂ ਹੁਣ ਜਾਨ ਬਚਾਉਣ ਲਈ,
ਜਿਹਦੇ ਕੋਲ ਟਾਇਮ ਨਹੀਂ ਸੀ ਰੱਬ ਧਿਆਉਣ ਲਈ।
ਵਕਤ ਪਏ ‘ਤੇ ਕੰਮ ਨਹੀਂ , ਹੁਸ਼ਿਆਰੀ ਆਵੇਗੀ।
ਆਉ ਦੁਆਵਾਂ ਕਰੀਏ ਮਾਫ ਤੂੰ ਕਰਦੇ ਜੀਆਂ ਨੂੰ,
ਮੁੜਕੇ ਮਾਣੀਏ ਖ਼ੁਸ਼ੀਆਂ ਵੇਖੀਏ ਮੇਲੇ ਤੀਆਂ ਨੂੰ।
ਤੇਰੇ ਬਖ਼ਸ਼ਣ ਨਾਲ ਹੀ ਦੁਨੀਆਦਾਰੀ ਆਵੇਗੀ।