3.8 C
United Kingdom
Friday, March 6, 2026

More

    ਯੂਕੇ: ਸੈਨਾ ਦੇ ਨਵੇਂ ਲੜਾਕੂ ਵਾਹਨਾਂ ਦੇ ਟ੍ਰਾਇਲ ‘ਤੇ ਦੁਬਾਰਾ ਲੱਗੀ ਪਾਬੰਦੀ

    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਬਰਤਾਨਵੀ ਫੌਜਾਂ ਲਈ ਆਧੁਨਿਕ ਤਰੀਕੇ ਨਾਲ ਬਣਾਏ ਗਏ ਨਵੇਂ ਲੜਾਕੂ ਵਾਹਨਾਂ ਦੇ ਟ੍ਰਾਇਲਾਂ ਨੂੰ, ਇਸਦੇ ਚਾਲਕ ਦਲ ਨੂੰ ਪ੍ਰਭਾਵਿਤ ਕਰਨ ਵਾਲੀਆਂ ਆਵਾਜ਼ਾਂ ਦੇ ਸ਼ੋਰ ਬਾਰੇ ਸ਼ਿਕਾਇਤਾਂ ਨੂੰ ਲੈ ਕੇ ਦੂਜੀ ਵਾਰ ਰੋਕਿਆ ਗਿਆ ਹੈ। ਇਸ ਸਬੰਧੀ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ 5.5 ਬਿਲੀਅਨ ਪੌਂਡ ਦੇ ਇਸ ‘ਅਜੈਕਸ ਆਰਮਡ ਵਹੀਕਲ ਪ੍ਰੋਗਰਾਮ’ ਦੇ ਟ੍ਰਾਇਲ ਇਸ ਬਾਰੇ ਮਿਲੀਆਂ ਨਵੀਆਂ ਸਿਕਾਇਤਾਂ ਤੋਂ ਬਾਅਦ ਰੋਕੇ ਜਾਣਗੇ। ਇਸ ਫੈਸਲੇ ਦੀ ਘੋਸ਼ਣਾ ਕਰਦਿਆਂ ਰੱਖਿਆ ਮੰਤਰੀ ਜੇਰੇਮੀ ਕੁਇਨ ਨੇ ਇਸ ਪ੍ਰੋਗਰਾਮ ਨੂੰ ਇੱਕ ਪ੍ਰੇਸ਼ਾਨੀ ਕਰਾਰ ਦਿੱਤਾ ਹੈ। ਰੱਖਿਆ ਮੰਤਰਾਲੇ (ਐੱਮ ਓ ਡੀ) ਨੇ 2014 ਵਿੱਚ 589 ਅਜੈਕਸ ਲੜਾਕੂ ਵਾਹਨਾਂ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਸਨ ਅਤੇ ਇਸ ਪ੍ਰੋਗਰਾਮ ‘ਤੇ ਲੱਗਭਗ 3.5 ਬਿਲੀਅਨ ਪੌਂਡ ਖਰਚ ਹੋ ਚੁੱਕੇ ਹਨ। ਇਹ ਵਾਹਨ ਜਨਰਲ ਡਾਇਨਾਮਿਕਸ ਦੁਆਰਾ ਵੇਲਜ਼ ਦੇ ਮੇਰਥਰ ਟਾਇਡਫਿਲ ਵਿੱਚ ਬਣਾਏ ਜਾ ਰਹੇ ਹਨ। ਇਹਨਾਂ ਦਾ ਉਦੇਸ਼ ਪੂਰੀ ਤਰ੍ਹਾਂ ਡਿਜੀਟਲ ਹੋਣ ਦੇ ਨਾਲ ਅਤੇ ਫੌਜ ਨੂੰ ਆਧੁਨਿਕ ਲੜਾਈ ਵਾਲੇ ਵਾਹਨ ਪ੍ਰਦਾਨ ਕਰਨਾ ਹੈ। ਐੱਮ ਓ ਡੀ ਨੇ ਕੰਪਨੀ ਨਾਲ ਮਿਲ ਕੇ ਵਾਹਨਾਂ ਦੀ ਸੁਰੱਖਿਆ ਜਾਂਚ ਦੀ ਸ਼ੁਰੂਆਤ ਕੀਤੀ ਹੈ, ਜੋ ਅਗਲੇ ਮਹੀਨੇ ਦੇ ਅੰਤ ਵਿੱਚ ਖਤਮ ਹੋਣ ਵਾਲੀ ਹੈ। ਅਧਿਕਾਰੀਆਂ ਦੁਆਰਾ ਵਾਹਨਾਂ ਸਬੰਧੀ ਪਹਿਲੀਆਂ ਸ਼ਿਕਾਇਤਾਂ ਤੋਂ ਬਾਅਦ ਮਾਰਚ ਤੋਂ ਪਹਿਲਾਂ ਦੇ ਚਾਰ ਮਹੀਨਿਆਂ ਵਿੱਚ ਅਜ਼ਮਾਇਸ਼ਾਂ ਰੋਕੀਆਂ ਸਨ ਕਿਉਂਕਿ ਇਸਦੇ ਚਾਲਕ ਦਲ ਦੇ ਕਰਮਚਾਰੀ ਅਸਥਾਈ ਸੁਨਣ ਦੀ ਸਮੱਸਿਆ ਅਤੇ ਜੋਡ਼ਾਂ ਦੇ ਦਰਦ ਤੋਂ ਪੀੜਤ ਸਨ। ਇਸ ਉਪਰੰਤ ਟੈਸਟਿੰਗ ਮਾਰਚ ਵਿੱਚ ਦੁਬਾਰਾ ਸ਼ੁਰੂ ਕੀਤੀ ਗਈ ਸੀ, ਪਰ ਹੁਣ ਇਸ ਨੂੰ ਫਿਰ ਰੋਕ ਦਿੱਤਾ ਗਿਆ ਹੈ। ਕੁਇਨ ਦੇ ਅਨੁਸਾਰ ਇਸ ਟ੍ਰਾਇਲ ਤੋਂ ਪਹਿਲਾਂ ਕਰਮਚਾਰੀਆਂ ਦੀ ਸੁਰੱਖਿਆ ਨੂੰ ਪਹਿਲ ਦੇਣੀ ਜਰੂਰੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!