ਚੰਡੀਗੜ੍ਹ (ਵਰਿੰਦਰ ਸਿੰਘ ਖੁਰਮੀ)

ਪੰਜਾਬ ਕਲਾ ਪਰਿਸ਼ਦ ਅਧੀਨ ਪੰਜਾਬ ਸਾਹਿਤ ਅਕਾਦਮੀ ਦਾ ਪੁਨਰ ਗਠਨ ਕਰ ਦਿਤਾ ਗਿਆ ਹੈ। ਅਕਾਦਮੀ ਦੇ ਮੁੜ ਪ੍ਰਧਾਨ ਬਣੇ ਡਾ ਸਰਬਜੀਤ ਕੌਰ ਸੋਹਲ ਦੀ ਰਹਿਨੁਮਾਈ ਹੇਠ ਪੰਜਾਬ ਕਲਾ ਭਵਨ ਵਿਖੇ ਇਕ ਇਕੱਤਰਤਾ ਵਿਚ ਡਾ ਲਖਵਿੰਦਰ ਜੌਹਲ ਸਕੱਤਰ ਜਨਰਲ ਪੰਜਾਬ ਕਲਾ ਪਰਿਸ਼ਦ ਵੀ ਹਾਜਰ ਸਨ। ਇਸ ਇਕੱਤਰਤਾ ਵਿੱਚ ਡਾ ਰਵੇਲ ਸਿੰਘ ਉਪ ਪ੍ਰਧਾਨ, ਡਾ ਸਤੀਸ਼ ਕੁਮਾਰ ਵਰਮਾ ਜਨਰਲ ਸਕੱਤਰ ਚੁਣੇ ਗਏ ਤੇ ਕਲਾ ਪਰਿਸ਼ਦ ਵਲੋਂ ਡਾ ਜੌਹਲ ਸੀਨੀਅਰ ਮੈਂਬਰ ਲਏ ਗਏ। ਜਨਰਲ ਕੌਂਸਲ ਮੈਂਬਰਾਂ ਵਿਚ ਦੇਸ ਰਾਜ ਕਾਲੀ, ਮੱਖਣ ਮਾਨ, ਦੀਪਕ ਸ਼ਰਮਾ, ਡਾ ਕੁਲਦੀਪ ਸਿੰਘ ਦੀਪ, ਡਾ ਗੁਰਮੇਲ ਸਿੰਘ, ਡਾ ਅਮਰਜੀਤ ਸਿੰਘ, ਡਾ ਨਵਰੂਪ ਕੌਰ,ਸਤਪਾਲ ਭੀਖੀ, ਸੰਦੀਪ ਸਿੰਘ, ਜਸਪਾਲ ਮਾਨਖੇੜਾ,ਡਾ ਨਰੇਸ਼ ਕੁਮਾਰ ਅਰਵਿੰਦਰ ਢਿਲੋਂ, ਨੂੰ ਸ਼ਾਮਿਲ ਕੀਤਾ ਗਿਆ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਦਸਿਆ ਕਿ ਡਾ ਸਰਬਜੀਤ ਕੌਰ ਸੋਹਲ ਦੀ ਅਗਵਾਈ ਹੇਠ ਅਕਾਦਮੀ ਪਹਿਲਾਂ ਵਾਂਗ ਹੀ ਨਿਰੰਤਰ ਸਾਹਿਤਕ ਉਪਰਾਲੇ ਕਰਨ ਲਈ ਜੁਟ ਗਈ ਹੈ ਤੇ ਨਿਕਟ ਭਵਿਖ ਵਿੱਚ ਕਈ ਤਰਾਂ ਦੇ ਸਾਹਿਤਕ ਪ੍ਰੋਗਰਾਮ ਉਲੀਕੇ ਗਏ ਹਨ।