ਅਮਨ ਉੱਪਲ ਬੱਸੀਆਂ

ਤੇਰੇ ਹੰਝੂਆਂ ਦਾ ਮੋੜਾਂਗੇ, ਅਸੀਂ ਮੁੱਲ ਰਾਣਿਆ,
ਸੇਵਾ ਤੇਰੀ ਨੂੰ ਕਿਵੇ, ਜਾਈਏ ਭੁੱਲ ਰਾਣਿਆ।
ਤੇਰੀ ਵੱਡੀ ਕੁਰਬਾਨੀ, ਜਿਉਂਦੀ ਰੱਖੀ ਤੈਂ ਕਿਸਾਨੀ,
ਤੇਰੇ ਨਾਲ ਬਾਪੂ ਸਾਡੇ, ਤੇ ਪੰਜਾਬ ਦੀ ਜਵਾਨੀ।
ਕਿਤੇ ਦੁੱਧ ਕਿਤੇ ਪਾਣੀ, ਲੱਸੀ ਸ਼ਹਿਦ ਨਾਲੋ ਗਾੜੀ,
ਘਰ ਵਿਕ ਜਾਵੇ ਕਹਿੰਦਾ, ਪਰ ਤੋੜਦਾ ਨੀ ਆੜੀ।
ਰਾਣੇ ਉੱਤੇ ਕੇਸ ਪਾਤੇ, ਕਈ ਪਰਚੇ ਬਣਾਤੇ,
ਮੂਹਰੇ ਗੋਲਡਨ ਢਾਬੇ, ਕਈ ਪੱਥਰ ਚਿਣਾਤੇ।
ਜੀਹਨੇ ਖਾਤਰ ਕਿਸਾਨੀ, ਝੋਕ ਦਿੱਤਾ ਕਾਰੋਬਾਰ,
ਰਾਣੇ ਡੋਬਣ ਨੀ ਦਿੰਦੇ, ਤੈਨੂੰ ਸਿੰਘ ਸਰਦਾਰ।
ਤੇਰੇ ਨਾਲ ਵਾਅਦਾ ਪੱਕਾ, ਦਿੰਦੇ ਹੋਣ ਨਹੀਂਉ ਧੱਕਾ,
ਦੇਖ ਕਾਮਯਾਬੀ ਤੇਰੀ, ਮੋਦੀ ਰਹਿਜੂ ਹੱਕਾ ਬੱਕਾ।
ਤੇਰੇ ਮੋਢੇ ਨਾਲ ਮੋਢਾ, ਅਸੀਂ ਲਾ ਕੇ ਖੜਾਂਗੇ,
ਜਿਨਾਂ ਚਿਰ ਸਾਹ ਸਾਡੇ, ਤੇਰੇ ਨਾਲ ਖੜਾਂਗੇ।