
ਹੁਸ਼ਿਆਰਪੁਰ/ ਜਲੰਧਰ (ਕੁਲਦੀਪ ਚੁੰਬਰ)-
ਪੰਜਾਬੀ ਫਿਲਮਾਂ ਦੇ ਪ੍ਰਸਿੱਧ ਐਕਟਰ ਮਲਕੀਤ ਰੌਣੀ ਦੇ ਨਾਲ ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਂਕੀ ਦਾ ਲਖਤੇ ਜਿਗਰ ਬੇਟਾ ਪ੍ਰਿੰਸ ਸ਼ੌਂਕੀ ਆਕਾਸ਼ਦੀਪ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦਾ ਨਜ਼ਰ ਆਏਗਾ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਵਿਸ਼ਵ ਪ੍ਰਸਿੱਧ ਆਵਾਜ਼ ਅਤੇ ਸੁਰੀਲੇ ਫਨਕਾਰ ਗੁਰਬਖਸ਼ ਸ਼ੌਂਕੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪ੍ਰਿੰਸ ਸ਼ੌਂਕੀ ਆਕਾਸ਼ਦੀਪ ਉਸ ਵਲੋਂ ਗਾਏ ਇਕ ਕਿਸਾਨਾਂ ਦੇ ਦਰਦ ਨੂੰ ਬਿਆਨ ਦੇ ਗੀਤ ਵਿਚ ਬਤੌਰ ਏ ਐਕਟਰ ਹਾਜ਼ਰੀ ਲਗਵਾ ਰਿਹਾ ਹੈ । ਗਾਇਕ ਸ਼ੌਂਕੀ ਨੇ ਦੱਸਿਆ ਕਿ ਇਹ ਟਰੈਕ ਬਹੁਤ ਹੀ ਜਲਦ ਮਾਰਕੀਟ ਵਿਚ ਲਾਂਚ ਕਰ ਦਿੱਤਾ ਜਾਵੇਗਾ । ਜਿਸ ਵਿੱਚ ਪ੍ਰਿੰਸ ਸ਼ੌਂਕੀ ਨੇ ਆਪਣੀ ਸ਼ਾਨਦਾਰ ਭੂਮਿਕਾ ਨਿਭਾਈ ਹੈ । ਇਸ ਗੀਤ ਦੇ ਫ਼ਿਲਮਾਂਕਣ ਮੌਕੇ ਉਸ ਨੂੰ ਪ੍ਰਸਿੱਧ ਪੰਜਾਬੀ ਫਿਲਮਾਂ ਦੇ ਐਕਟਰ ਸਤਿਕਾਰਯੋਗ ਮਲਕੀਤ ਰੌਣੀ ਦਾ ਵਿਸ਼ੇਸ਼ ਅਸ਼ੀਰਵਾਦ ਮਿਲਿਆ । ਗਾਇਕ ਗੁਰਬਖਸ਼ ਸ਼ੌਕੀ ਨੇ ਦੱਸਿਆ ਕਿ ਇਸ ਕਿਸਾਨੀ ਦਰਦ ਨੂੰ ਬਿਆਨ ਦੇ ਟਰੈਕ ਦੇ ਲਈ ਸੋਨੀ ਕੰਦੋਲਾ ਕਨੇਡਾ ਦਾ ਵਿਸ਼ੇਸ਼ ਸਹਿਯੋਗ ਹੈ । ਇਸ ਟਰੈਕ ਦਾ ਸੰਗੀਤ ਵਿਨੈ ਕਮਲ ਨੇ ਸ਼ਾਨਦਾਰ ਢੰਗ ਨਾਲ ਤਿਆਰ ਕੀਤਾ ਹੈ ਅਤੇ ਇਸ ਦਾ ਵੀਡੀਓ ਪ੍ਰਸਿੱਧ ਵੀਡੀਓ ਡਾਇਰੈਕਟਰ ਅਦਾਕਾਰ ਅਤੇ ਗਾਇਕ ਹਨੀ ਹਰਦੀਪ ਵਲੋਂ ਕੀਤਾ ਗਿਆ । ਗਾਇਕ ਗੁਰਬਖਸ਼ ਸ਼ੌਂਕੀ ਨੂੰ ਉਸ ਦੇ ਬੇਟੇ ਪ੍ਰਿੰਸ ਸ਼ੌਂਕੀ ਦੇ ਅਦਾਕਾਰੀ ਦੇ ਖੇਤਰ ਵਿੱਚ ਪੈਰ ਰੱਖਣ ਤੇ ਚੁਫੇਰਿਓਂ ਪ੍ਰਸੰਸਕਾਂ ਅਤੇ ਉਸ ਦੇ ਚਾਹਵਾਨ ਸਰੋਤਿਆਂ ਦੀਆਂ ਮੁਬਾਰਕਾਂ ਮਿਲ ਰਹੀਆਂ ਹਨ ।