
ਹੁਸ਼ਿਆਰਪੁਰ, (ਕੁਲਦੀਪ ਚੂੰਬਰ)- ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਨਾਲ ਨਾਲ ਸ਼ਾਇਰੀ ਦਾ ਬੇਤਾਜ ਬਾਦਸ਼ਾਹ , ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਵਿੱਚ ਧਰੂਹ ਤਾਰੇ ਵਾਂਗ ਆਪਣੀ ਦਮਦਾਰ ਕਲਾ ਦੀ ਹੋਂਦ ਨੂੰ ਸਥਾਪਿਤ ਕਰਨ ਵਾਲਾ ਬੁਧੀਜੀਵੀ ਵਿਦਵਾਨ ਦੂਰਦਰਸ਼ੀ ਸ਼ਖ਼ਸੀਅਤ ਗਾਇਕ ਸਤਿਕਾਰਯੋਗ ਸ਼੍ਰੀ ਦੇਬੀ ਮਖਸੂਸਪੁਰੀ ਸਾਹਿਤ ਸੱਭਿਆਚਾਰ ਤੇ ਸੰਗੀਤ ਕਲਾ ਦੇ ਖੇਤਰ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ । ਹਾਲ ਹੀ ਵਿੱਚ ਉਨ੍ਹਾਂ ਦੇ ਜਨਮ ਦਿਨ ਮੌਕੇ ਦੇਸ਼ ਵਿਦੇਸ਼ ਦੇ ਸੰਗੀਤ ਪ੍ਰੇਮੀਆਂ ਵੱਲੋਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਕੇ ਨਿਵਾਜਿਆ ਗਿਆ । ਪੰਜਾਬ ਦੇ ਸਾਖ਼ਰਤਾ ਦੇ ਅੱਵਲ ਜ਼ਿਲੇ ਹੁਸ਼ਿਆਰਪੁਰ ਦੇ ਪਿੰਡ ਮਖਸੂਸਪੁਰ ਵਿਚ ਪੈਦਾ ਹੋਏ ਸਨ , ਇਸ ਮਹਾਨ ਫ਼ਨਕਾਰ ਦੀ ਪਹਿਲਾਂ ਪੰਜਾਬੀ ਸੰਗੀਤ ਜਗਤ ਵਿਚ ਕਲਮ ਨੇ ਵਿਸ਼ਵ ਪੱਧਰੀ ਦਸਤਕ ਦੇ ਕੇ ਸਰੋਤਿਆਂ ਨੂੰ ਵਡੇਰਾ ਅਤੇ ਗਹਿਰਾ ਪ੍ਰਭਾਵਿਤ ਕੀਤਾ ਹੈ । ਇਸ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿਚ ਵਡੇਰੀ ਅਤੇ ਵਡਮੁੱਲੀ ਗਾਇਕੀ ਨੇ ਹੋਂਦ ਨੂੰ ਕਾਇਮ ਕੀਤਾ ਹੈ । ਪੰਜਾਬੀ ਸੰਗੀਤ ਜਗਤ ਵਿਚ ਆਪਣੀ ਵਿਲੱਖਣ ਸੁਰੀਲੀ ਆਵਾਜ਼ ਰਾਹੀਂ ਸਰੋਤਿਆਂ ਦੇ ਰੂਬਰੂ ਕੲੀ ਐਲਬਮਾਂ ਅਤੇ ਯੂ ਟਿਊਬ ਸਾਇਡਾਂ ਉਤੇ ਗਾਇਕੀ ਨੂੰ ਸਦਾਬਹਾਰ ਅਮਰ ਕੀਤਾ ਹੈ । ਪੰਜਾਬੀ ਸੰਗੀਤ ਜਗਤ ਦੇ ਸਰੋਤਿਆਂ ਅਤੇ ਦਰਸ਼ਕਾਂ ਦੀ ਕਸੌਟੀ ਤੇ ਸਤਿਕਾਰਯੋਗ ਸ਼੍ਰੀ ਦੇਬੀ ਜੀ ਨੇ ਸ਼ੇਅਰੋ ਸ਼ਾਇਰੀ ਦੇ ਮੁਕਾਬਲੇ ਵਿਚ ਵਡੇਰੀ ਮਕਬੂਲੀਅਤ ਹਾਸਲ ਕੀਤੀ ਹੈ । ਜਿਸ ਦੀ ਬਰਾਬਰੀ ਦਾ ਕੋਈ ਸਾਨੀ ਨਹੀਂ ਹੈ । ਇਸ ਹੋਣਹਾਰ ਗੀਤਕਾਰ ਦੀ ਕਲਮ ਨੇ ਪੰਜਾਬੀ ਸਮਕਾਲੀ ਹਲਾਤਾਂ ਦੇ ਨਾਲ ਨਾਲ ਸਭਿਆਚਾਰ ਦੇ ਰੰਗਾਂ ਵਿਚ ਭਰ ਕੇ ਆਪਣੀਆਂ ਰਚਨਾਵਾਂ ਨੂੰ ਨਿਖਾਰਿਆ ਹੈ । ਸਮੁੱਚਾ ਸੰਗੀਤ ਜਗਤ ਪੰਜਾਬੀ ਦੇ ਸਿਰਮੌਰ ਫੰਕਾਰ ਸਤਿਕਾਰਯੋਗ ਸ਼੍ਰੀ ਮਖਸੂਸਪੁਰੀ ਜੀ ਦੀਆਂ ਸਾਰੀਆਂ ਖੁਸ਼ੀਆਂ ਤੇ ਉਹਨਾਂ ਨੂੰ ਅਤੇ ਉਨ੍ਹਾਂ ਦੇ ਪ੍ਰੀਵਾਰ ਨੂੰ ਅਣਗਿਣਤ ਅਣਗਿਣਤ ਮੁਬਾਰਕਾਂ ਦਿੰਦਾ ਹੈ । ਇਸ ਦੇ ਨਾਲ ਹੀ ਪਰਮਾਤਮਾ ਪਾਸ ਪ੍ਰਾਰਥਨਾ ਕਰਦਾ ਹਾਂ ਕਿ ਇਸ ਸਤਿਕਾਰਯੋਗ ਮਹਾਨ ਫ਼ਨਕਾਰ ਨੂੰ ਹਮੇਸ਼ਾ ਸਿਹਤਮੰਦ , ਰਾਜ਼ੀ ਖੁਸ਼ੀ ਅਤੇ ਤਰੱਕੀਆਂ ਬਖਸ਼ੇ ।
ਇਸ ਦੇ ਨਾਲ ਹੀ ਵਿਸ਼ਵ ਭਰ ਵਿਚ ਵਸਦੇ ਸਰੋਤਿਆਂ , ਦਰਸ਼ਕਾਂ , ਪ੍ਰਸ਼ੰਸਕਾਂ ਅਤੇ ਉਪਾਸ਼ਕਾਂ ਨੂੰ ਵੀ ਗੰਜਾਂ ਦੇ ਗੰਜ ਵਧਾਈਆਂ ਦਿੰਦਾ ਹਾਂ ।
ਸ਼ਬਦ ਚਿੱਤਰ ਧੰਨਵਾਦ ਸਹਿਤ
ਸ੍ਰੀ ਸੁਰਿੰਦਰ ਸੇਠੀ ਲੁਧਿਆਣਾ