
ਜਲੰਧਰ /ਹੁਸ਼ਿਆਰਪੁਰ , (ਕੁਲਦੀਪ ਚੁੰਬਰ) –
ਅਮਰੀਕਾ ਦੀ ਧਰਤੀ ਤੇ ਵਸੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਆਦਮਪੁਰ ਇਲਾਕੇ ਦੇ ਗਾਇਕ ਏ ਐਸ ਰਮਤਾ ਆਪਣਾ ਨਵਾਂ ਪੰਜਾਬੀ ਗੀਤ “ਵ੍ਹੱਟਸਐਪ ਤੇ ਗੱਲਾਂ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰੀ ਭਰ ਰਹੇ ਹਨ। ਇਸ ਟਰੈਕ ਦਾ ਸੋਸ਼ਲ ਮੀਡੀਅਾ ਤੇ ਹਾਲ ਹੀ ਵਿੱਚ ਪੋਸਟਰ ਰਿਲੀਜ਼ ਕਰਦਿਆਂ ਗਾਇਕ ਰਮਤਾ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਦੀ ਧਰਤੀ ਤੇ ਰਹਿੰਦਿਆਂ ਪੰਜਾਬੀ ਮਾਂ ਬੋਲੀ ਸੱਭਿਆਚਾਰ ਸਾਹਿਤ ਵਿਰਸਾ ਵਿਰਾਸਤ ਦੀ ਸੇਵਾ ਆਪਣੇ ਵੱਲੋਂ ਵੱਖ ਵੱਖ ਗੀਤ ਗਾ ਕੇ ਕਰਦਾ ਆ ਰਿਹਾ ਹੈ ਅਤੇ ਹਾਲ ਹੀ ਵਿੱਚ ਉਹ ਆਪਣਾ ਨਵਾਂ ਟਰੈਕ “ਵ੍ਹੱਟਸਐਪ ਤੇ ਗੱਲਾਂ” ਜਿਸ ਨੂੰ ਪ੍ਰਸਿੱਧ ਗਾਇਕ ਸਵਰਗੀ ਪਰਮਜੀਤ ਗੋਸਲ ਨੇ ਕਲਮਬੱਧ ਕੀਤਾ ਹੈ ਨੂੰ ਮਾਰਕੀਟ ਵਿਚ ਲਾਂਚ ਕਰਨ ਲਈ ਆਪਣੀ ਟੀਮ ਨਾਲ ਹਾਜ਼ਰ ਹੈ । ਇਸ ਟਰੈਕ ਦਾ ਸੰਗੀਤ ਦੇਸੀ ਹੈਕ ਵਲੋਂ ਦਿੱਤਾ ਗਿਆ ਹੈ ਜਦਕਿ ਇਸ ਨੂੰ ਮੱਲ ਰਿਕਾਰਡਜ਼ ਰਿਧਮ ਸਿੰਘ ਮੱਲ ਅਤੇ ਗੁਰਮੀਤ ਕੌਰ ਮੱਲ ਦੀ ਨਿਰਦੇਸ਼ਨਾ ਹੇਠ ਲਾਂਚ ਕੀਤਾ ਜਾਵੇਗਾ । ਇਸ ਟਰੈਕ ਦੇ ਪ੍ਰੋਡਿਊਸਰ ਇੰਦਰਜੀਤ ਕੌਰ ਮੱਲ ਹਨ ਅਤੇ ਇਸ ਦਾ ਵੀਡੀਓ ਫਿਲਮਾਂਕਣ ਅੈੱਨ ਬੀ ਸਾਬ੍ਹ ਵੱਲੋਂ ਕੀਤਾ ਗਿਆ ਹੈ । ਮੇਕਅੱਪ ਜਗਰੂਪ ਰੂਪ ਅਤੇ ਇਸ ਦੇ ਐਡੀਟਰ ਕਬੀਰ ਹਨ। ਪਬਲੀਸਿਟੀ ਡਿਜ਼ਾਈਨ ਦੇ ਲਈ ਜੱਸੀ ਆਰਟਸ ਦੀਆਂ ਸੇਵਾਵਾਂ ਲਈਆਂ ਗਈਆਂ ਹਨ ।