ਮਮਦੋਟ (ਪੰਜ ਦਰਿਆ ਬਿਊਰੋ)

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਐੱਸ ਐੱਮ ਓ ਮਮਦੋਟ ਡਾ. ਬੈਂਸ ਦੀ ਅਗਵਾਈ ਵਿਚ ਪਿੰਡ ਦੁਲਚੀ ਕੇ ਦੀ ਡਿਸਪੈਂਸਰੀ ਵਿਚ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿਚ ਨਗਰ ਨਿਵਾਸੀਆਂ ਨੂੰ ਮਲੇਰੀਆ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਮਲਟੀਪਰਪਜ ਹੈਲਥ ਵਰਕਰ ਮੈਡਮ ਕਿਰਨ ਵਲੋਂ ਦੱਸਿਆ ਗਿਆ ਕਿ ਮਲੇਰੀਆ ਐਨਾਫਨੀਜ ਨਾਮਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ‘ਚ ਪੈਦਾ ਹੁੰਦਾ ਹੈ। ਮਲੇਰੀਏ ਦੇ ਲੱਛਣ ਤੇਜ਼ ਬੁਖਾਰ, ਕੰਬ ਕੰਬ ਕੇ ਬੁਖਾਰ ਚੜਨਾ, ਸਰੀਰ ‘ਚ ਦਰਦ ਹੋਣਾ ਆਦਿ ਹਨ। ਇਸ ਸਮੇਂ ਫਾਰਮੇਸੀ ਅਫਸਰ ਹਰਗੁਸ਼ਰਨ ਸਿੰਘ ਬਿੱਟਾ ਨੇ ਦੱਸਿਆ ਕਿ ਇਸ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰਾਂ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ । ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ ।ਸਰੀਰ ‘ਤੇ ਕਰੀਮ ਜਿਵੇਂ ਓਡੋਮਾਸ ਆਦਿ ਲਗਾਉਣੀ ਚਾਹੀਦੀ ਹੈ ਜਿਸ ਨਾਲ ਮੱਛਰ ਨਾ ਕੱਟ ਸਕੇ । ਪਾਣੀ ਨੂੰ ਕਿਤੇ ਵੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਜਿਵੇਂ ਘਰਾਂ ਦੀਆਂ ਛੱਤਾਂ ਤੇ ਪਏ ਸਮਾਨ ਜਿਵੇਂ ਪੁਰਾਣੇ ਟਾਇਰ ਕੂਲਰ ਆਦਿ । ਇਸ ਸਮੇਂ ਸਕੂਲ ਅਧਿਆਪਕ ਪ੍ਰਤਾਪ ਸਿੰਘ ਮੱਲ ਆਸ਼ਾ ਵਰਕਰ ਰਾਣੀ, ਤੇ ਨਗਰ ਨਿਵਾਸੀ ਦੁਲਚੀ ਕੇ ਹਾਜ਼ਰ ਸਨ।