
ਨਵਨੀਤ ਕੌਰ ਨਾਗਰਾ (ਨਵੀ) ਦੀ ਗਰੈਜੂਏਸ਼ਨ ‘ਤੇ ਯੂ.ਐੱਸ.ਏ. ਵਸਦੇ ਨਾਗਰਾ ਪਰਿਵਾਰ ਨੂੰ ਮੁਬਾਰਕਾਂ
ਕੈਲੀਫੋਰਨੀਆ (ਪੰਜ ਦਰਿਆ ਬਿਊਰੋ) ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਸਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਨਿਧੜਕ ਸਿਪਾਹੀ ਇੰਦਰਜੀਤ ਸਿੰਘ ਨਾਗਰਾ ਤੇ
ਸ਼੍ਰੀਮਤੀ ਕੁਲਦੀਪ ਕੌਰ ਨਾਗਰਾ ਦੀ ਬੇਟੀ ਨਵਨੀਤ ਕੌਰ ਨਾਗਰਾ ਦੀ ਗਰੈਜੂਏਸ਼ਨ ਮੁਕੰਮਲ ਹੋਣ ‘ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਹਨਾਂ ਮਾਣਮੱਤੇ ਪਲਾਂ ਸੰਬੰਧੀ ਗੱਲਬਾਤ ਦੌਰਾਨ ਇੰਦਰਜੀਤ ਸਿੰਘ ਨਾਗਰਾ ਨੇ ਕਿਹਾ ਕਿ ਬੇਸ਼ੱਕ ਧੀਆਂ ਨੂੰ ਬੇਗਾਨਾ ਧਨ ਆਖਿਆ ਜਾਂਦਾ ਹੈ ਪਰ ਧੀਆਂ ਹੀ ਹਨ ਜੋ ਬੇਗਾਨੇ ਘਰੀਂ ਜਾਣ ਤੋਂ ਬਾਅਦ ਵੀ ਮਾਂ ਪਿਓ ਦਾ ਮੋਹ ਨਹੀਂ ਤਿਆਗਦੀਆਂ। ਜੇਕਰ ਧੀਆਂ ਨੂੰ ਵੀ ਉੱਡਣ ਲਈ ਮੁੰਡਿਆਂ ਦੇ ਬਰਾਬਰ ਅਸਮਾਨ ਮੁਹੱਈਆ ਕਰਵਾਇਆ ਜਾਵੇ ਤਾਂ ਪਤਾ ਲੱਗੇਗਾ ਕਿ ਉਹ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਨਾਗਰਾ ਨੇ ਆਪਣੀ ਧੀ ਦੇ ਅਗਲੇਰੇ ਭਵਿੱਖ ਲਈ ਕਾਮਨਾ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਪ੍ਰਾਪਤੀ ਹੋਰਨਾਂ ਲਈ ਬੇਮਾਅਨਾ ਹੋ ਸਕਦੀ ਹੈ ਪਰ ਆਪਣੀ ਧੀ ਰਾਹੀਂ ਪੂਰੇ ਹੁੰਦੇ ਸੁਪਨਿਆਂ ਦੀ ਖੁਸ਼ੀ ਬਿਆਨੀ ਨਹੀਂ ਜਾ ਸਕਦੀ।