ਸਰਪੰਚ ਮਮਤਾ ਜੋਸ਼ੀ ਅਤੇ ਸੀ ਐਚ ਓ ਤੇ ਐਲ ਐਚ ਵੀ ਬਚਿੰਤ ਕੌਰ ਨੇ ਕਰਵਾਈ ਸ਼ੁਰੂਆਤ ।

ਨਿਹਾਲ ਸਿੰਘ ਵਾਲਾ 8 ਜੂਨ (ਜਗਵੀਰ ਆਜ਼ਾਦ) ਸਰਕਾਰ ਦੇ ਨਿਰਦੇਸ਼ਾਂ ਅਨੁਸਾਰ 18 ਤੋਂ 44 ਸਾਲ ਦੇ ਹਰ ਵਿਅਕਤੀ ਨੂੰ ਕਰੋਨਾ ਵੈਕਸਿਨ ਲਗਵਾਉਣਾ ਜ਼ਰੂਰ ਹੈ ਜਿਸ ਦੀ ਸ਼ੁਰੂਆਤ ਅੱਜ ਪਿੰਡ ਹਿੰਮਤਪੁਰਾ ਦੇ ਸੱਬ ਸੈਂਟਰ ਵਿਖੇ ਸੀ ਐਚ ਓ ਸੰਦੀਪ ਕੌਰ ਅਤੇ ਐਲ ਐਚ ਵੀ ਬਚਿੰਤ ਕੌਰ ਦੀ ਅਗਵਾਈ ਹੇਠ ਸਰਪੰਚ ਮਮਤਾ ਰਾਣੀ ਵੱਲੋਂ ਪਹਿਲਾਂ ਟੀਕਾ ਲਗਵਾ ਕੇ ਕੀਤੀ ਗਈ ਇਸ ਮੌਕੇ ਸਰਪੰਚ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੈਕਸੀਨ ਸ਼ਾਨੂੰ ਬਿਨਾਂ ਕਿਸੇ ਡਰ ਦੇ ਲਗਵਾਉਣੀ ਚਾਹੀਦੀ ਹੈ ।
ਇਸ ਮੌਕੇ ਸੀ ਐਚ ਓ ਮੈਡਮ ਸੰਦੀਪ ਕੌਰ ਨੇ ਦੱਸਿਆ ਕਿ ਲੋਕ ਗਲਤ ਅਫਵਾਹਾਂ ਵਿਚ ਨਾ ਆਉਣ ਅਤੇ ਨਾ ਹੀ ਵੈਕਸਿਨ ਨਾਲ ਕੋਈ ਨੁਕਸਾਨ ਹੁੰਦਾ ਹੈ । ਸਗੋਂ ਜਿਸ ਵਿਆਕਤੀ ਦੇ ਕਰੋਨਾ ਵੈਕਸਿਨ ਲੱਗ ਜਾਂਦੀ ਉਸ ਨੂੰ ਕਰੋਨਾ ਜੇਕਰ ਹੋ ਵੀ ਜਾਂਦਾ ਹੈ ਤਾਂ ਉਹ ਵਿਆਕਤੀ ਜਲਦੀ ਠੀਕ ਹੋ ਜਾਂਦਾ ਹੈ ਅਤੇ ਉਸ ਦੇ ਨਾਲ ਨਾਲ ਉਹਨਾਂ ਵਿਅਕਤੀਆਂ ਦੀ ਇਮੂਨਟੀ ਪਾਵਰ ਵੀ ਵਧ ਜਾਂਦੀ ਹੈ ।
ਅੱਜ ਪਹਿਲੇ ਦਿਨ ਕਰੋਨਾ ਦੀਆਂ 20 ਡੋਜਾਂ ਲਗਾਈਆਂ ਗਈਆਂ ਅਤੇ ਇਸ ਤੋਂ ਇਲਾਵਾ ਕਈ ਵਿਅਕਤੀਆਂ ਨੇ ਵੈਕਸੀਨ ਲਗਵਾਉਣ ਲਈ ਆਪਣੇ ਨਾਮ ਰਜਿਸਟਰ ਕਰਵਾਏ ਗਏ। ਇਸ ਮੌਕੇ ਸਰਪੰਚ ਮਮਤਾ ਜੋਸ਼ੀ,ਸੀ ਐਚ ਓ ਮੈਡਮ ਸੰਦੀਪ ਕੌਰ,ਐਲ ਐਚ ਵੀ ਬਚਿੰਤ ਕੌਰ,ਆਸਾਂ ਵਰਕਰਾਂ ਬਲਜੀਤ ਕੌਰ,ਰੇਖਾ ਰਾਣੀ, ਜਸਵਿੰਦਰ ਕੌਰ, ਮਹਿੰਦਰ ਕੌਰ ਆਦਿ ਹਾਜਿਰ ਸਨ।