ਜਲੰਧਰ 8 ਜੂਨ (ਸੰਤੋਖ ਸਿੰਘ ਪੰਨੂੰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੰਮ੍ਰਿਤਸਰ ਜ਼ਿਲੇ ਦੀ ਸਵਾਗਤ ਜ਼ਿੰਦਗੀ ਦੀ ਨੋਡਲ ਅਫ਼ਸਰ ਤੇ ਸਟੇਟ ਅਵਾਰਡੀ ਸਰਕਾਰੀ ਸੀ.ਸੈਂ ਸਕੂਲ ਮੁੱਛਲ ਲੈਕਚਰਾਰ ਹਰਮੇਸ਼ ਕੌਰ ਯੋਧੇ ਵੱਲੋਂ 1 ਜੂਨ ਤੋਂ 10 ਜੂਨ ਤੱਕ ਦਸ ਰੋਜਾ ਆਨਲਾਈਨ ਸਮਰ ਕੈਂਪ ਲਾਇਆ ਗਿਆ।ਕੈਂਪ ਦੀ ਸ਼ੁਰੂਆਤ ਸਕੂਲ ਦੀ ਚੇਅਰਮੈਨ ਸ੍ਰੀਮਤੀ ਰਾਜਬੀਰ ਕੌਰ ਖਾਲਸਾ ਨੇ ਸ਼ਬਦ ਗਾਇਨ ਕਰਕੇ ਕੀਤੀ।ਕੈਂਪ ਇੰਚਾਰਜ ਮੈਡਮ ਯੋਧੇ ਨੇ ਬੱਚਿਆਂ ਨੂੰ ਰੋਜਾਨਾ ਵੱਖ-ਵੱਖ ਗਤੀਵਿਧੀਆਂ ਸ਼ਬਦ ਗਾਇਨ,ਧਾਰਮਿਕ ਗੀਤ,ਕਵਿਤਾ, ਚਿਤਰਕਾਰੀ,ਪੇਟਿੰਗ,ਡਰਾਇੰਗ,ਸੁੰਦਰ ਲਿਖਾਈ,ਮਹਿੰਦੀ,ਰੰਗੋਲੀ,ਗੀਤ,ਲੋਕ ਗੀਤ,ਦਸਤਾਰ ਸਜਾਉਣੀ,ਗਿੱਧਾ, ਭੰਗੜਾ ,ਬੋਲੀਆਂ,ਡਾਨਸ, ਰੁੱਖ ਲਗਾਉਣੇ,ਵੱਡਿਆਂ ਦੀ ਕਦਰ ਕਰਨੀ,ਵਿਅਰਥ ਵਸਤਾਂ ਦੀ ਯੋਗ ਵਰਤੋਂ ਕਰਨ ਯੋਗ ਬਣਾਉਣਾ,ਮਿੱਟੀ ਦੇ ਖਿਡਾਉਣੇ ਬਣਾਉਣੇ ਆਦਿ ਗਤੀਵਿਧੀਆਂ ਲਈ ਪ੍ਰਰਿਤ ਕੀਤਾ ਜੋ ਕਿ ਬੱਚੇ ਅੱਜ 8ਵੇਂ ਦਿਨ ਤੱਕ ਬੜੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।ਕੈਂਪ ਸਹਾਇਕ ਮੈਡਮ ਰਾਜਰਾਣੀ ਲੈਕਚਰਾਰ ਪੋਲੀਟੀਕਲ ਸਾਇੰਸ ਨੇ ਵੀ ਬੱਚਿਆਂ ਨੂੰ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ ਤੇ ਹਿੰਦੀ ਅਧਿਆਪਕਾ ਮਨਜੀਤ ਕੌਰ ਨੇ ਵੀ ਲੋਕ ਗੀਤ ਗਾ ਕੇ ਕੈਂਪ ਨੂੰ ਚਾਰ ਚੰਨ ਲਗਾਏ।ਹਿੱਸਾ ਲੈਣ ਵਾਲੇ 30 ਬੱਚਿਆਂ ਵਿੱਚ ਕੈਂਪ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਕੈਪ ਵਿੱਚ ਬੱਚਿਆਂ ਦੀਆਂ ਗਤੀਵਿਧੀਆਂ ਤੇ ਚੇਅਮੈਨ ਬੀਬੀ ਸ਼ਬਦ ਗਾਇਨ ਕਰਦੀ ਹੋਈ।