
ਜਲੰਧਰ (ਕੁਲਦੀਪ ਚੁੰਬਰ)- ਦੁਆਬੇ ਦੀ ਧਰਤੀ ਦੇ ਮਾਣਮੱਤੇ ਗਾਇਕ ਤੇ ਪ੍ਰਸਿੱਧ ਸੰਗੀਤਕਾਰ ਪਤਰਸ ਚੀਮਾ ਅਤੇ ਸ਼ਿਵਾਨੀ ਗਿੱਲ ਆਪਣੇ ਨਵੇਂ ਟਰੈਕ “ਪਿਆਰ ਹੋ ਗਿਆ” ਨੂੰ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ । ਪਰਵੇਜ਼ ਚੀਮਾ ਦੀ ਇਸ ਪ੍ਰੋਜੈਕਟ ਨੂੰ ਆਰ ਵੀ ਰਿਕਾਰਡਸ ਦੇ ਲੇਬਲ ਹੇਠ ਪ੍ਰੋਡਿਊਸਰ ਅਤੇ ਡਾਇਰੈਕਟਰ ਕਮਲ ਚੀਮਾ ਦੀ ਅਗਵਾਈ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ । ਜਿਸ ਦਾ ਪੋਸਟਰ ਸੋਸ਼ਲ ਮੀਡੀਏ ਤੇ ਪ੍ਰਮੋਸ਼ਨ ਲਈ ਉਕਤ ਟੀਮ ਵਲੋਂ ਪ੍ਰਮੋਟ ਕਰ ਦਿੱਤਾ ਗਿਆ ਹੈ । ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕ ਪਤਰਸ ਚੀਮਾ ਤੇ ਸ਼ਿਵਾਨੀ ਗਿੱਲ ਨੇ ਦੱਸਿਆ ਕਿ ਇਸ ਟਰੈਕ “ਪਿਆਰ ਹੋ ਗਿਆ” ਨੂੰ ਗੀਤਕਾਰ ਮਨੀਸ਼ ਉੱਪਲ ਨੇ ਕਲਮਬੰਦ ਕੀਤਾ ਹੈ ਅਤੇ ਇਸ ਦਾ ਸ਼ਾਨਦਾਰ ਸੰਗੀਤ ਹੈਵਨ ਮਿਊਜ਼ਿਕ ਸਟੂਡੀਓ ਨੇ ਦਿੱਤਾ ਹੈ । ਜ਼ਿਕਰਯੋਗ ਹੈ ਕਿ ਗਾਇਕ ਪਤਰਸ ਚੀਮਾ ਜਿੱਥੇ ਇਕ ਸੁਰੀਲਾ ਗਾਇਕ ਹੈ ਉੱਥੇ ਹੀ ਉੱਚ ਕੋਟੀ ਦਾ ਪ੍ਰਸਿੱਧ ਸੰਗੀਤਕਾਰ ਵੀ ਹੈ , ਜਿਸ ਨੇ ਆਪਣੇ ਸੰਗੀਤ ਵਿੱਚ ਵਿਸ਼ਵ ਦੀਆਂ ਪ੍ਰਸਿੱਧ ਆਵਾਜ਼ਾਂ ਨੂੰ ਸ਼ਿੰਗਾਰ ਕੇ ਪੰਜਾਬੀ ਸਰੋਤਿਆਂ ਦੇ ਸਮੇਂ ਸਮੇਂ ਸਨਮੁੱਖ ਕੀਤਾ ਹੈ । ਪਤਰਸ ਚੀਮਾ ਨੂੰ ਆਸ ਹੈ ਕਿ ਉਸ ਦੀ ਇਸ ਪੇਸ਼ਕਸ਼ ਨੂੰ ਸਰੋਤੇ ਅਥਾਹ ਮੁਹੱਬਤ ਦੇਣਗੇ ਅਤੇ ਪੰਜਾਬੀ ਸੰਗੀਤ ਵਿੱਚ ਕਾਮਯਾਬ ਹੋਣ ਦਾ ਅਸ਼ੀਰਵਾਦ ਦੇ ਕੇ ਉਸ ਦੇ ਹੌਸਲੇ ਬੁਲੰਦ ਕਰਨਗੇ । ਜਲਦ ਹੀ “ਪਿਆਰ ਹੋ ਗਿਆ” ਟਰੈਕ ਦਾ ਵੀਡੀਓ ਯੂ ਟਿਊਬ ਚੈਨਲ ਤੇ ਮਾਧਿਅਮ ਰਾਹੀਂ ਸਰੋਤਿਆਂ ਦੇ ਸਨਮੁੱਖ ਕਰ ਦਿੱਤਾ ਜਾਵੇਗਾ ।