
ਹੁਸ਼ਿਆਰਪੁਰ/ਸ਼ਾਮ ਚੁਰਾਸੀ (ਕੁਲਦੀਪ ਚੁੰਬਰ)- ਪ੍ਰਸਿੱਧ ਵੀਡੀਓ ਡਾਇਰੈਕਟਰ ,ਐਕਟਰ ਅਤੇ ਗਾਇਕ ਹਨੀ ਹਰਦੀਪ ਦਾ ਸਿੰਗਲ ਟਰੈਕ ਗੋਲਡਨ ਰਿਕਾਰਡਜ਼ ਤੇ ਗੁਰੀ ਮਾਂਗਟ ਦੀ ਪੇਸ਼ਕਸ਼ ਵਿੱਚ “ਗੇੜੀ ਰੂਟ” ਟਾਈਟਲ ਹੇਠ ਰਿਲੀਜ਼ ਕੀਤਾ ਗਿਆ । ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕ ਹਨੀ ਹਰਦੀਪ ਨੇ ਦੱਸਿਆ ਕਿ ਇਸ ਟਰੈਕ ਦਾ ਸੰਗੀਤ ਸ੍ਰੀ ਆਰ ਬੀ ਵੱਲੋਂ ਦਿੱਤਾ ਗਿਆ ਹੈ ਜਦਕਿ ਇਸ ਦੇ ਗੀਤਕਾਰ ਪਰਵਾਸੀ ਭਾਰਤੀ ਬਿੱਟੂ ਦੌਲਤਪੁਰੀ ਯੂਐਸਏ ਵਾਲੇ ਹਨ। ਇਸ ਟਰੈਕ ਦਾ ਕਨਸੈਪਟ ਮਨਪ੍ਰੀਤ ਮਨੀ ਦਾ ਹੈ । ਗੇੜੀ ਰੂਟ ਟਰੈਕ ਦੀ ਸਾਰੀ ਸ਼ੂਟਿੰਗ ਇੰਗਲੈਂਡ ਯੂਕੇ ਵਿਚ ਕੀਤੀ ਗਈ । ਇਸ ਵਿੱਚ ਮਾਡਲਿੰਗ ਦੀ ਭੂਮਿਕਾ ਹਨੀ ਹਰਦੀਪ ਗਾਇਕ ਅਤੇ ਅਨੀਟਾ ਐਲਜ਼ੋਨ ਯੂ ਕੇ ਵਲੋਂ ਨਿਭਾਈ ਗਈ । ਟਰੈਕ ਐਗਜ਼ੀਕਿਊਟਵ ਨਵਜੀਤ ਮਾਂਗਟ , ਨਿਰਮਾਤਾ ਵਿਜੇ ਰਾਣੀ , ਮਨਦੀਪ ਸਿੰਘ ਪ੍ਰੋਜੈਕਟ ਬੌਬ ਰਾਏ ਯੂ ਕੇ ਅਤੇ ਬਿੱਟੂ ਢੇਸੀ ਯੂ ਕੇ ਦਾ ਹੈ ।
ਟਰੈਕ ਦੇ ਕਨਸੀਵਡ ਹੇਮੰਤ ਕੁਮਾਰ ਯੂ ਕੇ , ਅਸਿਸਟੈਂਟ ਰਮਨ ਕੁਮਾਰ , ਮੇਕਅੱਪ ਰਜਨੀ ਬਾਲਾ ,ਕੈਮਰਾ ਐਡੀਟਿੰਗ ਨਿਰਦੇਸ਼ਕ ਰਾਜੇਸ਼ ਕਪੂਰ ਅਤੇ ਵਿਸ਼ੇਸ਼ ਤੌਰ ਤੇ ਦੇਵ ਡੀ ਅਤੇ ਹਰਦੀਪ ਕੌਰ ਦਾ ਉਕਤ ਗਾਇਕ ਹਨੀ ਹਰਦੀਪ ਨੇ ਧੰਨਵਾਦ ਕੀਤਾ ਹੈ । ਗੇੜੀ ਰੂਟ ਟਰੈਕ ਨੂੰ ਹਨੀ ਹਰਦੀਪ ਮੁਤਾਬਕ ਸਰੋਤੇ ਪਹਿਲਾਂ ਆਏ ਵੱਖ ਵੱਖ ਟਰੈਕਸ ਵਾਂਗ ਪਿਆਰ ਮੁਹੱਬਤ ਦੇਣਗੇ , ਇਹੀ ਆਸ ਨਾਲ ਉਹ ਸਭ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ।