
ਮਿਸ਼ਨਰੀ ਗਾਇਕਾ ਬਬਲੀ ਵਿਰਦੀ ਸਤਿਗੁਰੂ ਸਰਵਣ ਦਾਸ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਆਪਣਾ ਇਕ ਭਗਤੀ ਭਾਵ ਦਾ ਸ਼ਬਦ “ਡੇਰਾ ਬੱਲਾਂ” ਟਾਈਟਲ ਹੇਠ ਲੈ ਕੇ ਸਭ ਸੰਗਤਾਂ ਵਿਚ ਹਾਜ਼ਰੀ ਭਰ ਰਹੀ ਹੈ l ਇਸ ਸੰਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਗਾਇਕਾ ਬਬਲੀ ਵਿਰਦੀ ਅਤੇ ਏਕਤਾ ਟੀ ਵੀ ਦੇ ਚੀਫ ਐਡੀਟਰ ਜਸਵਿੰਦਰ ਬੱਲ ਨੇ ਦੱਸਿਆ ਕਿ ਇਸ ਟਰੈਕ ਨੂੰ ਗੀਤਕਾਰ ਮਾਣੀ ਫਗਵਾੜਾ ਨੇ ਲਿਖਿਆ ਹੈ ਅਤੇ ਇਸਦਾ ਸੰਗੀਤ ਜੱਸੀ ਨਿਹਾਲੂਵਾਲੀਆ ਨੇ ਸ਼ਾਨਦਾਰ ਢੰਗ ਨਾਲ ਦਿੱਤਾ ਹੈ l ਬੱਲਾਂ ਟੀ ਵੀ ਦੀ ਪੇਸ਼ਕਸ਼ ਇਸ ਟਰੈਕ ਦੇ ਵੀਡੀਓ ਫ਼ਿਲਮਾਂਕਣ ਲਈ ਕੈਮਰਾਮੈਨ ਭੁਪਿੰਦਰ ਵਿਰਦੀ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ l ਇਸ ਟਰੈਕ ਦੇ ਐਡੀਟਰ ਰਾਕੇਸ਼ ਕੁਮਾਰ ਅਤੇ ਧਰਮ ਕੁਮਾਰ ਹਨ l ਬਬਲੀ ਵਿਰਦੀ ਗਾਇਕਾ ਦੀ ਖ਼ੂਬਸੂਰਤ ਆਵਾਜ਼ ਵਿੱਚ ‘ਸਤਿਗੁਰੂ ਸਰਵਣ ਦਾਸ ਜੀ ਨੇ ਡੇਰਾ ਬੱਲਾਂ ਦੇ ਵਿਚ ਲਾਇਆ’ ਸ਼ਬਦ ਸੰਗਤਾਂ ਨੂੰ ਭਗਤੀ ਭਾਵ ਨਾਲ ਜ਼ਰੂਰ ਜੋੜੇਗਾ l