ਵੱਖ ਵੱਖ ਬੁਲਾਰਿਆਂ ਕੀਤਾ ਸੰਬੋਧਨ
ਆਦਮਪੁਰ/ ਸ਼ਾਮ ਚੁਰਾਸੀ, (ਕੁਲਦੀਪ ਚੁੰਬਰ)-
ਡਾ ਅੰਬੇਡਕਰ ਯੂਥ ਕਲੱਬ ਪਿੰਡ ਦਰਾਵਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦਰਾਵਾਂ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ 130 ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ l ਇਸ ਮੌਕੇ ਵੱਖ ਵੱਖ ਮਿਸ਼ਨਰੀ ਬੁਲਾਰੇ ਸਹਿਬਾਨਾਂ ਵਲੋਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜੀਵਨ ਇਤਿਹਾਸ ਸਬੰਧੀ ਹਾਜਰੀਨ ਸਾਥੀਆਂ ਨੂੰ ਸੰਬੋਧਨ ਕੀਤਾ ਗਿਆ l ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਇੰਜੀਨੀਅਰ ਜਸਵੰਤ ਰਾਏ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਆਪਣੇ ਜੀਵਨ ਅੰਦਰ ਬੇਹੱਦ ਤੰਗੀਆਂ ਤੁਰਸ਼ੀਆਂ ਝੱਲਦਿਆਂ ਭਾਰਤ ਦੇ ਦੱਬੇ ਕੁਚਲੇ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਪਣੀ ਜ਼ਿੰਦਗੀ ਦਾ ਇਕ ਇਕ ਪਲ ਲਗਾ ਦਿੱਤਾ l ਉਨ੍ਹਾਂ ਮੌਜੂਦਾ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਅੱਜ ਸਰਕਾਰਾਂ ਦੱਬੇ ਕੁਚਲੇ ਸਮਾਜ ਦੇ ਵਿਕਾਸ ਲਈ ਨਹੀਂ ਉਨ੍ਹਾਂ ਦੇ ਵਿਨਾਸ਼ ਲਈ ਪ੍ਰੋਗਰਾਮ ਉਲੀਕ ਰਹੀਆਂ ਹਨ ਜੋ ਕਿ ਗ਼ਰੀਬ ਵਿਅਕਤੀ ਦੀ ਨਿੱਤ ਦਿਨ ਮੌਤ ਦੇ ਬਰਾਬਰ ਹੈ । ਇਸ ਮੌਕੇ ਮੰਚ ਤੋਂ ਸ੍ਰੀ ਬਖ਼ਸ਼ੀ ਰਾਮ,ਪ੍ਰਗਟ ਸਿੰਘ ਚੁੰਬਰ ਮੁਹਿੰਦਰ ਪਾਲ਼ ਪੰਡੋਰੀ, ਕਮਲਜੀਤ ਸਿੰਘ ਭੇਲਾਂ , ਜੋਗ ਰਾਜ , ਸੇਵਾ ਸਿੰਘ ਰੱਤੂ ਉਦੇਸੀਆਂ , ਸਤਨਾਮ ਕਲਸੀ ਚੂਹੜਵਾਲੀ , ਲਲਿਤ ਅੰਬੇਡਕਰੀ ਵਿਧਾਨ ਸਭਾ ਇੰਚਾਰਜ ਆਦਮਪੁਰ, ਮਾ.ਸੋਹਣ ਲਾਲ ,ਟੋਨੀ ਸਾਰੋਬਾਦ ਮਨਜੀਤ ਜੱਸੀ, ਮਾਸਟਰ ਰਾਮ ਲੁਭਾਇਆ,ਬਾਬਾ ਮੁਕੇਸ਼ ਚੁੰਬਰ ਚੋਮੋਂ , ਲਵਲੀ ਭੋਗਪੁਰ ਨੇ ਸਮਾਗਮ ਨੂੰ ਸੰਬੋਧਨ ਕੀਤਾ l ਸਟੇਜ ਦਾ ਸੰਚਾਲਨ ਮਿਸ਼ਨਰੀ ਗਾਇਕ ਕੁਲਦੀਪ ਚੁੰਬਰ ਵਲੋਂ ਕੀਤਾ ਗਿਆ l ਇਸ ਮੌਕੇ ਅੰਜਲੀ ਵਲੋਂ ਇਕ ਮਿਸ਼ਨਰੀ ਗੀਤ ਸਮੂਹ ਹਾਜ਼ਰੀਨ ਨੂੰ ਸਰਵਣ ਕਰਵਾਇਆ ਗਿਆ l ਇਸ ਮੌਕੇ ਮੋਹਿਤ ਕੁਮਾਰ, ਸ਼ਰਨਦੀਪ ਦਰਾਵਾਂ, ਪਰਮਜੀਤ , ਮੋਹਨ ਲਾਲ , ਬਖਸ਼ੀ ਰਾਮ ,ਸਵਰਨ ਦਾਸ ,ਮਨਵੀਰ, ਜੱਗਾ , ਸੰਨੀ ਅਤੇ ਸਮੁੱਚੀ ਡਾ. ਅੰਬੇਡਕਰ ਵੈੱਲਫੇਅਰ ਕਲੱਬ ਦਰਾਵਾਂ ਵਲੋਂ ਆਏ ਸਾਰੇ ਬੁਲਾਰਿਆਂ ਅਤੇ ਮਿਸ਼ਨਰੀ ਸਾਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ l ਇਸ ਮੌਕੇ ਪਿੰਡ ਦੇ ਹੀ ਪਰਵਾਸੀ ਭਾਰਤੀ ਹੈਵਨ ਕੁਮਾਰ ਰੱਤੂ ਆਸਟ੍ਰੇਲੀਆ ਦੇ ਵਲੋਂ ਦਿੱਤੇ ਗਏ ਸਹਿਯੋਗ ਬਦਲੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆ l