ਫਗਵਾੜਾ, 05 ਮਈ (ਸ਼ਿਵ ਕੋੜਾ) ਸੰਯੁਕਤ ਕਿਸਾਨ ਮੋਰਚੇ ਵਲੋਂ ਬੀਜੇਪੀ ਮੰਤਰੀਆਂ ਅਤੇ ਐਮ ਐਲ ਏ , ਸੰਸਦ ਮੈਬਰਾਂ ਦੇ ਦਫਤਰਾਂ ਅੱਗੇ ਕਾਲੇ ਕਾਨੂੰਨ ਸਾੜਨ ਦੇ ਦਿਤੇ ਪਰੋਗਰਾਮ ਚ ਕਿਸਾਨ ਅੱਜ ਮਜ਼ਦੂਰ ਅੰਦੋਲਨ ਹਮਾਇਤੀ ਕਮੇਟੀ ਦੇ ਸਾਥੀ ਸੁਖਦੇਵ ਸਿੰਘ ਕਨਵੀਨਰ , ਜਸਵਿੰਦਰ ਸਿੰਘ, ਮਹਿੰਦਰ ਪਾਲ ਇੰਦਣਾ , ਮਾਸਟਰ ਗੁਰਮੁਖ ਸਿੰਘ, ਰਾਮ ਲਾਲ ਖਲਵਾੜਾ, ਮੈਬਰਾਨ ਕਾਰਜਕਾਰਨੀ ਕਮੇਟੀ ਸੁਰਿੰਦਰਪਾਲ ਪੱਦੀ ਜਗੀਰ, ਸੁਰਿੰਦਰਪਾਲ ਦੁਸਾਂਝ, ਅਵਿਨਾਸ਼ ਹਰਦਾਸਪੁਰ, ਮਾ ਗਿਆਨ ਚੰਦ , ਪ੍ਰਿੰਸੀਪਲ ਕੇਵਲ ਸਿੰਘ, ਸੀਤਲ ਰਾਮ ਬੰਗਾ, ਮਾ ਕੁਲਦੀਪ ਸਿੰਘ, ਚਰਨ ਦਾਸ , ਪਿਆਰਾ ਸਿੰਘ ਗੰਭੀਰ ਹੈਡ ਮਾ, ਕੇਵਲ ਸਿੰਘ ਨਰੂੜ, ਮਾ ਮਲਕੀਤ ਸਿੰਘ, ਐਡਵੋਕੇਟ ਦੁਸਾਂਝ, ਸੁਰਜੀਤ ਸਿੰਘ ਮਿਨਹਾਸ ਅਤੇ ਦਲਜੀਤ ਸਿੰਘ ਜੀ ਆਦਿ ਸਮੇਤ ਵੀਹ ਤੋਂ ਵਧ ਸਾਥੀਆਂ ਨੇ ਸ਼ਮੂਲੀਅਤ ਕੀਤੀ।

ਬੀਕੇਯੂ ਦੁਆਬਾ ਦਾ ਮੁੱਖੀ ਮਨਜੀਤ ਸਿੰਘ ਰਾਏ ਦੀ ਅਗਵਾਈ ਚ ਆਏ ਵੱਡੇ ਜੱਥੇ ਨਾਲ ਸਾਂਝ ਪਾ ਕੇ ਜੀ ਟੀ ਰੋਡ ਤੋਂ ਅਰਬਨ ਅਸਟੇਟ ਤਕ ਮਾਰਚ ਕੀਤਾ ਗਿਆ ਅਤੇ ਪੁਲੀਸ ਵਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਨੂੰ ਜਾਂਦੀ ਸੜਕ ਉਤੇ ਪੁਲੀਸ ਵਲੋਂ ਨਾਕਾਬੰਦੀ ਕਰਕੇ ਇਕੱਠ ਨੂੰ ਰੋਕ ਲਿਆ, ਜਿਥੇ ਸਾਥੀਆਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।