ਕੋਰੋਨਾ ਮਹਾਮਾਰੀ ਕਰਕੇ ਲਾਕਡਾਉਨ ਨੇ ਹਰ ਖੇਤਰ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ | ਜਿਥੇ ਇਸ ਦਾ ਬਾਕੀ ਖੇਤਰਾ ਤੇ ਪਿਆ ਹੈ ਉਥੇ ਸਾਡੇ ਖਿਡਾਰੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਖੇਡਾਂ ਦੇ ਆਯੋਜਨ ਲਗਭਗ ਬੰਦ ਹੋ ਗਏ ਹਨ| ਖੇਡ ਮੁਕਾਬਲੇ ਬੰਦ ਹੋ ਚੁੱਕੇ ਹਨ, ਪਿਛਲੇ ਲੰਮੇ ਸਮੇਂ ਤੋਂ ਸਾਡੇ ਖੇਡ ਗਰਾਊਡ ਖਾਲੀ ਪਏ ਹਨ, ਸਾਡੇ ਸਟੇਡੀਅਮ ਖਾਲੀ ਪਏ ਹਨ, ਲਾਕਡਾਉਨ ਨੇ ਆਪਣਾ ਅਜਿਹਾ ਅਸਰ ਵਿਖਾਇਆ ਕਿ ਸਾਡੇ ਖਿਡਾਰੀਆਂ ਦਾ ਭਵਿੱਖ ਹੀ ਵਿਗੜ ਗਿਆ ਹੈ| ਜਿਨਾਂ ਖਿਡਾਰੀਆਂ ਨੇ ਗਰਾਊਡਾ ਵਿੱਚ ਮਿਹਨਤ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨਾ ਸੀ , ਉਹ ਖਿਡਾਰੀ ਅੱਜ ਘਰ ਦੀ ਚਾਰ ਦਿਵਾਰੀ ਵਿੱਚ ਬੰਦ ਹੋ ਕੇ ਰਹਿ ਗਏ ਹਨ, ਜਿਥੇ ਉਹਨਾਂ ਨੂੰ ਆਪਣੀ ਖੇਡ ਦੀ ਚਿੰਤਾਂ ਉਥੇ ਆਪਣੇ ਪਰਿਵਾਰ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਦੀ ਵੀ ਚਿੰਤਾ ਹੈ। ਬਹੁਤ ਸਾਰੇ ਖਿਡਾਰੀਆਂ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਪਾਲਣ ਲਈ ਰਿਕਸ਼ਾ ਚਲਾਉਣ, ਸਬਜੀ ਵੇਚਣ ਜਾਂ ਰੇਹੜੀ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਤਾਂ ਨੇ ਖਿਡਾਰੀਆਂ ਨੂੰ ਹਰ ਪੱਖ ਤੋਂਂ ਪ੍ਰਭਾਵਿਤ ਕੀਤਾ ਹੈ| ਉਨ੍ਹਾਂ ਨੂੰ ਸਰੀਰਕ, ਮਾਨਸਿਕ ਅਤੇ ਆਰਥਿਕ ਨੁਕਸਾਨ ਪਹੁੰਚਾਇਆ ਹੈ| ਅੱਜ ਜਿਥੇ ਦੇਸ਼ ਦੀਆਂ ਟੀਮਾਂ ਦੀ ਅਗਵਾਈ ਕਰਨ ਵਾਲੇ ਵੱਡੇ ਵੱਡੇ ਖਿਡਾਰੀ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਰਹੇ ਹਨ, ਉਹਦੇ ਨਾਲ ਖਿਡਾਰੀ ਜੀਵਨ ਦੀ ਨੀਂਹ ਰੱਖਣ ਵਾਲੀਆਂ ਸਕੂਲੀ ਖੇਡਾ ਵੀ ਪ੍ਰਭਾਵਿਤ ਹੋ ਰਹੀਆਂ ਹਨ, ਲਗਭਗ ਪਿਛਲੇ ਡੇਢ਼ ਸਾਲ ਤੋਂ ਖਿਡਾਰੀ ਘਰਾ ਵਿੱਚ ਬੈਠ ਕੇ ਆਪਣੀ ਖੇਡ ਤੋਂ ਦੂਰ ਹੋ ਰਹੇ ਹਨ, ਬਹੁਤ ਸਾਰੇ ਖਿਡਾਰੀ ਇਸ ਕਰਕੇ ਨਿਰਾਸ਼ ਹਨ ਕਿ ਇਸ ਮਹਾਂਮਾਰੀ ਦੇ ਪੀਰੀਅਡ ਦੌਰਾਨ ਉਹ ਸਕੂਲੀ ਖੇਡ ਮੁਕਾਬਲਿਆਂ ਤੋਂ ਬਾਹਰ ਹੋ ਰਹੇ ਹਨ ਕੋਈ ਉਮਰ ਦੀ ਵਜਾ ਕਰਕੇ ਅਤੇ ਕੁਝ ਖਿਡਾਰੀ ਸਕੂਲੀ ਵਿਦਿਆ ਪੂਰੀ ਹੋਣ ਕਰਕੇ, ਨਾ ਕੋਈ ਖੇਡ ਮੁਕਾਬਲੇ ਹੋ ਰਹੇ ਹਨ ਅਤੇ ਨਾ ਹੀ ਗਰਾਊਡ ਵਿੱਚ ਅਭਿਆਸ ਹੋ ਰਿਹਾ, ਬਾਕੀ ਪੜਾਈ ਤਾ ਥੋੜੀ ਬਹੁਤੀ ਆਨਲਾਈਨ ਕਲਾਸਾਂ ਰਾਹੀਂ ਹੋ ਰਹੀ ਹੈ ਪਰ ਗਰਾਊਡਾ ਵਾਲਾ ਅਭਿਆਸ ਤਾ ਆਨਲਾਈਨ ਨਹੀ ਹੋ ਸਕਦਾ। ਬਹੁਤ ਸਾਰੇ ਖਿਡਾਰੀਆਂ ਨੂੰ ਮਜਬੂਰੀ ਵੱਸ ਆਪਣੇ ਪਰਿਵਾਰ ਲਈ ਦਿਹਾੜੀਆਂ ਕਰਨੀਆਂ ਪੈ ਰਹੀਆਂ ਹਨ ਸਰਕਾਰ ਵੀ ਇਹਨਾਂ ਵੱਲ ਕੋਈ ਵਿਸ਼ੇਸ਼ ਧਿਆਨ ਨਹੀ ਦੇ ਰਹੀ ਹੈ। ਮੈਂ ਅਖਬਾਰ ਦੇ ਇੱਕ ਲੇਖ ਵਿੱਚ ਪੜਿਆ ਸੀ ਕਿ ਛੁੱਟੀਆਂ ਉੱਤਰ ਪ੍ਰਦੇਸ਼ ਪੈਰਾ ਕ੍ਰਿਕਟ ਟੀਮ ਦੇ ਮਹਾਨ ਖਿਡਾਰੀ ਨੇ ਆਪਣੇ ਪਰਿਵਾਰ ਦਾ ਢਿੱਡ ਪਾਲਣ ਲਈ ਮਜਬੂਰੀ ਵਿੱਚ ਈ-ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ| ਜੋ ਬਚਪਨ ਵਿੱਚ ਹੀ ਰੇਲ ਹਾਦਸੇ ਵਿੱਚ ਆਪਣਾ ਖੱਬਾ ਪੈਰ ਗੁਆ ਬੈਠੇ ਸਨ| ਕ੍ਰਿਕੇਟ ਦੇ ਪ੍ਰਤੀ ਉਨ੍ਹਾਂ ਦੇ ਪ੍ਰੇਮ ਅਤੇ ਜਨੂੰਨ ਨੇ ਜਿੰਦਗੀ ਵਿੱਚ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਉਹ ਇੱਕ ਦਿਨ ਸਫਲ ਕ੍ਰਿਕੇਟ ਖਿਡਾਰੀ ਬਣ ਗਏ| ਲਾਕਡਾਉਨ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ| ਅੱਜ ਕਲ ਉਹ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਨੂੰ ਪਾਲਣ ਲਈ ਮਜਬੂਰ ਹਨ ਅਤੇ ਆਰਥਿਕ ਸੰਕਟਾਂ ਨਾਲ ਜੂਝ ਰਹੇ ਹਨ| ਇਸ ਤਰਾਂ ਦੇ ਪਤਾ ਨਹੀ ਕਿੰਨੇ ਖਿਡਾਰੀ ਹਨ, ਜੋ ਇਸ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਘੋਰ ਆਰਥਿਕ ਸੰਕਟ ਦਾ ਸਾਮ੍ਹਣਾ ਕਰ ਰਹੇ ਹਨ| ਸਰਕਾਰਾ ਨੂੰ ਇਹਨਾ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਕਿ ਆਪਣੀ ਮਿਹਨਤ ਦੇ ਨਾਲ ਪੂਰੇ ਦੇਸ ਦਾ ਸਿਰ ਉਚਾ ਕਰਦੇ ਹਨ। ਦੇਸ਼ ਦੇ ਹਰ ਛੋਟੇ ਵੱਡੇ ਖਿਡਾਰੀ ਦਾ ਸਰਕਾਰ ਨੂੰ ਇਹਨਾ ਹਲਾਤਾਂ ਵਿੱਚ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਮੈ ਸਰਕਾਰ ਨੂੰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਜ਼ਰੂਰ ਅਪੀਲ ਕਰਾਂਗਾ ਜਿਥੇ ਹੋਰ ਖੇਤਰਾਂ ਵਿੱਚ ਅਪਣਾ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ ਉਥੇ ਦੇਸ਼ ਦਾ ਮਾਣ ਵਧਾਉਣ ਵਾਲੇ ਗਰੀਬ ਖਿਡਾਰੀਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਹੌਸਲੇ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ| ਜਿਸ ਤਰਾਂ ਸਕੂਲੀ ਸਿੱਖਿਆ ਵਿੱਚ ਬਿਨਾ ਪੇਪਰਾਂ ਤੋਂ ਵਿਦਿਆਰਥੀਆਂ ਨੂੰ ਪਾਸ ਕੀਤਾ ਗਿਆ ਹੈ ਉਸੇ ਤਰਾਂ ਖਿਡਾਰੀਆਂ ਦੀ ਪਿਛਲੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਰਟੀਫਿਕੇਟ ਦਿੱਤੇ ਜਾਣੇ ਚਾਹੀਦੇ ਹਨ ਤਾ ਕਿ ਨੌਕਰੀਆਂ ਵਿੱਚ ਜਾ ਹੋਰ ਖੇਤਰਾ ਵਿੱਚ ਆਪਣਾ ਕੋਟਾ ਪ੍ਰਾਪਤ ਕਰ ਸਕਣ। ਜੇਕਰ ਸਕੂਲ ਜਾ ਕਾਲਜਾਂ ਦੀਆਂ ਖੇਡਾਂ ਨਹੀ ਹੋ ਸਕੀਆਂ ਤਾ ਇਹਨਾਂ ਵਿੱਚ ਖਿਡਾਰੀਆਂ ਦਾ ਤਾ ਕੋਈ ਕਸੂਰ ਨਹੀ, ਇਸ ਕਰਕੇ ਖੇਡਾਂ ਦੇ ਖੇਤਰ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਛਿੰਦਾ ਧਾਲੀਵਾਲ ਕੁਰਾਈ ਵਾਲਾ
ਫੋਨ: 75082-54006)