ਵਿਜੈ ਗਰਗ
ਹਰ ਨੌਜਵਾਨ ਬਚਪਨ ’ਚ ਇਸ ਸਵਾਲ ਦਾ ਸਾਹਮਣਾ ਕਰਦਾ ਹੈ। ਉਹ ਵੱਡੇ ਹੋ ਕੀ ਬਣ ਗਏ । ਆਪਣੇ ਸੁਪਨਿਆਂ ’ਚ ਉਹ ਖ਼ੁਦ ਨੂੰ ਕਦੇ ਪੁਲਿਸ, ਵਕੀਲ, ਡਾਕਟਰ, ਇੰਜੀਨੀਅਰ ਜਾਂ ਆਈਏਐੱਸ ਅਫ਼ਸਰ ਦੇ ਰੂਪ ’ਚ ਦੇਖਦਾ ਹੈ। ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਵਾਰੀ ਉਦੋਂ ਆਉਂਦੀ ਹੈ, ਜਦੋਂ ਉਹ ਸਕੂਲ ਤੋਂ ਕਾਲਜ ਵੱਲ ਵਧਣ ਵਾਲਾ ਹੁੰਦਾ ਹੈ। ਅੱਜ ਦੇ ਦੌਰ ’ਚ ਬਹੁਤ ਸਾਰੇ ਕੋਰਸ ਤੇ ਕੈਰੀਅਰ ਬਦਲ ਮੁਹੱਈਆ ਹਨ। ਇਹ ਫ਼ੈਸਲਾ ਲੈਣਾ ਔਖਾ ਹੋ ਜਾਂਦਾ ਹੈ ਕਿ ਕਿਹੜੀ ਡਿਗਰੀ, ਡਿਪਲੋਮਾ, ਸਰਟੀਫਿਕੇਟ, ਪ੍ਰੋਫੈਸ਼ਨਲ ਟ੍ਰੇਨਿੰਗ ਚੁਣੀਏ, ਪੜ੍ਹਾਈ ਲਈ ਕਿਹੜਾ ਤਰੀਕਾ ਅਪਣਾਈਏ। ਇਹ ਵੀ ਦੁਵਿਧਾ ਹੁੰਦੀ ਹੈ ਕਿ ਕਿਹੜੀ ਯੂਨੀਵਰਸਿਟੀ ਤੋਂ ਪੜ੍ਹਾਈ ਕਰੀਏ। ਤੁਹਾਡਾ ਫ਼ੈਸਲਾ ਸਹੀ ਤੇ ਚੰਗਾ ਹੋਵੇ, ਇਸ ਲਈ ਖ਼ਾਸ ਗੱਲਾਂ ’ਤੇ ਧਿਆਨ ਦੇਣਾ ਜ਼ਰੂਰੀ ਹੈ।
ਆਪਣੇ ਰਸਤੇ ਹਮੇਸ਼ਾ ਖੁੱਲ੍ਹੇ ਰੱਖੋ
ਕਦੇ-ਕਦੇ ਫ਼ੈਸਲਾ ਲੈਣਾ ਔਖਾ ਹੋ ਜਾਂਦਾ ਹੈ। ਅਜਿਹੇ ’ਚ ਤੁਸੀਂ ਆਮ ਵਾਂਗ ਗ੍ਰੈਜੂਏਸ਼ਨ ਕਰ ਕੇ ਅੱਗੇ ਵਧੋ। ਨਾਲ ਹੀ ਆਪਣੀ ਰੁਚੀ ਦੇ ਵਿਸ਼ਿਆਂ ਦੀ ਪੜ੍ਹਾਈ ਵੀ ਕਰਦੇ ਰਹੋ। ਬੀਕਾਮ ਜਾਂ ਬੀਟੈੱਕ ਕਰਦੇ ਹੋਏ ਮੈਥ, ਸਾਈਕੋਲੋਜੀ, ਸੋਸ਼ਿਆਲੋਜੀ ਜਿਹੇ ਵਿਸ਼ੇ ਵੀ ਪੜ੍ਹਦੇ ਹੋ ਕਿਉਂਕਿ ਇਹ ਪੜ੍ਹਾਈ ਜ਼ਿੰਦਗੀ ’ਚ ਹਮੇਸ਼ਾ ਤੁਹਾਡੇ ਕੰਮ ਆਉਣ ਵਾਲੀ ਹੈ। ਤੁਹਾਡੇ ਹੱਥ ਜਦੋਂ ਡਿਗਰੀ ਹੋਵੇਗੀ ਤਾਂ ਤੁਸੀਂ ਪੋਸਟ ਗ੍ਰੈਜੂਏਸ਼ਨ ਪੱਧਰ ’ਤੇ ਵੀ ਆਪਣੀ ਪਸੰਦ ਦੇ ਖੇਤਰ ਦੀ ਚੋਣ ਕਰ ਸਕਦੇ ਹੋ।
ਖ਼ੁਦ ਨੂੰ ਰੱਖੋ ਅਪਡੇਟ
ਕੋਈ ਵੀ ਪੜ੍ਹਾਈ ਜਾਂ ਹੁਨਰ ਸਮੇਂ ਦੇ ਨਾਲ ਪੁਰਾਣਾ ਹੰੁਦਾ ਜਾਂਦਾ ਹੈ। ਬਦਲਦੀ ਤਕਨੀਕ ਤੇ ਬਦਲਦੀਆਂ ਜ਼ਰੂਰਤਾਂ ਨਾਲ ਹਰ ਹੁਨਰ ਤੇ ਪੜ੍ਹਾਈ ਤੁਹਾਨੂੰ ਅਪਡੇਟ ਕਰਦੇ ਰਹਿਣਾ ਪਵੇਗਾ। ਜੋ ਤਕਨੀਕ ਅੱਜ ਤੋਂ ਪੰਜ ਸਾਲ ਪਹਿਲਾਂ ਨਵੀਂ ਤੇ ਪ੍ਰਭਾਵਸ਼ਾਲੀ ਸੀ, ਉਹ ਅੱਜ ਨਹੀਂ ਹੈ ਤੇ ਜੋ ਅੱਜ ਨਵੀਂ ਹੈ, ਕੱਲ੍ਹ ਪੁਰਾਣੀ ਹੋਣ ਵਾਲੀ ਹੈ। ਇਸ ਗੱਲ ਨੂੰ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ। ਇਸ ਲਈ ਲਗਾਤਾਰ ਨਵੀਆਂ ਚੀਜ਼ਾਂ ਨਾਲ ਰੂਬਰੂ ਹੁੰਦੇ ਰਹੋ। ਰੀਸਾਈਕਲਿੰਗ ਤੇ ਰੀਟੂਲਿੰਗ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਇਸ ਲਈ ਤੁਹਾਡੇ ’ਚ ਹਰ ਪਲ਼ ਕੁਝ ਨਵਾਂ ਸਿੱਖਦੇ ਰਹਿਣ ਦੀ ਚਾਹਤ ਹੋਣੀ ਚਾਹੀਦੀ ਹੈ।
ਹੁਨਰ ’ਤੇ ਕਰੋ ਵਿਚਾਰ
ਜੇ ਤੁਹਾਡਾ ਮਨ ਆਪਣੀ ਰੈਗੂਲਰ ਅੰਡਰ ਗ੍ਰੈਜੂਏਟ ਪੜ੍ਹਾਈ ਤੋਂ ਬਾਹਰ ਕਿਸੇ ਹੋਰ ਚੀਜ਼ ਵੱਲ ਹੈ ਤਾਂ ਵਿਚਾਰ ਕਰੋ ਕਿ ਤੁਸੀਂ ਕਿਸ ਤਰ੍ਹਾਂ ਇਸ ਨੂੰ ਅਜ਼ਮਾ ਸਕਦੇ ਹੋ। ਜੇ ਤੁਸੀਂ ਸੰਗੀਤ ਦੇ ਦੀਵਾਨੇ ਹੋ ਤੇ ਲਾਅ ’ਚ ਕਰੀਅਰ ਬਣਾਉਣਾ ਚਾਹੰੁਦੇ ਹੋ ਤਾਂ ਲਾਅ ਦੀ ਪੜ੍ਹਾਈ ਕਰਦਿਆਂ ਉਸ ਦੀ ਡਿਗਰੀ ਲਵੋ ਤੇ ਨਾਲ ਹੀ ਸੰਗੀਤ ’ਚ ਵੀ ਆਪਣਾ ਮਨ ਅਜ਼ਮਾਓ। ਤੁਸੀਂ ਇਸ ਦੀ ਟ੍ਰੇਨਿੰਗ ਲੈਂਦੇ ਹੋਏ ਆਪਣਾ ਹੁਨਰ ਦਿਖਾਉਣ ਦਾ ਕੋਈ ਵੀ ਮੌਕਾ ਨਾ ਗਵਾਓ। ਯੂ-ਟਿਊਬ ਤੇ ਫੇਸਬੁੱਕ ਜ਼ਰੀਏ ਵੀਡੀਓ ਬਣਾ ਕੇ ਵੀ ਆਪਣੇ ਹੁਨਰ ਨੂੰ ਲੋਕਾਂ ਤਕ ਪਹੁੰਚਾ ਸਕਦੇ ਹੋ। ਇਸ ਨਾਲ ਤੁਹਾਡਾ ਆਤਮ-ਵਿਸ਼ਵਾਸ ਵਧੇਗਾ ਤੇ ਇੱਕੋ ਵੇਲੇ ਦੋ ਕਰੀਅਰ ਵੀ ਅਪਣਾ ਸਕਦੇ ਹੋ।
ਦਿਲਚਸਪੀ ਨੂੰ ਦਿਉ ਪਹਿਲ
ਕੈਰੀਅਰ ਲਈ ਹਮੇਸ਼ਾ ਉਹੀ ਖੇਤਰ ਚੁਣਨਾ ਚਾਹੀਦਾ ਹੈ, ਜਿਸ ’ਚ ਤੁਹਾਡਾ ਸ਼ੌਕ ਹੈ ਤੇ ਤੁਹਾਡੇ ’ਚ ਉਸ ਪ੍ਰਤੀ ਕੋਈ ਹੁਨਰ ਹੈ। ਜਿਵੇਂ ਤੁਹਾਡੀ ਮੈਥ ਤੇ ਸਾਇੰਸ ਆਦਿ ਜਿਹੇ ਵਿਸ਼ਿਆਂ ’ਤੇ ਚੰਗੀ ਪਕੜ ਹੈ ਤਾਂ ਤੁਹਾਨੂੰ ਇੰਜੀਨੀਅਰਿੰਗ ਜਾਂ ਡਾਕਟਰੀ ਲਾਈਨ ’ਚ ਜਾਣ ਦਾ ਫ਼ੈਸਲਾ ਲੈਣਾ ਚਾਹੀਦਾ ਹੈ। ਜੇ ਹਿਸਾਬ-ਕਿਤਾਬ ’ਚ ਪੱਕੇ ਹੋ ਤਾਂ ਕੌਸਟ ਮੈਨੇਜਮੈਂਟ ਅਕਾਊਂਟੈਂਟ, ਚਾਰਟਰਡ ਅਕਾਊਂਟੈਂਟ ’ਚ ਅਤੇ ਜੇ ਕਾਨੂੰਨ ਆਦਿ ਪੜ੍ਹਨ ’ਚ ਰੁਚੀ ਰੱਖਦੇ ਹੋ ਤਾਂ ਐੱਲਐੱਲਬੀ ਜਿਹੇ ਖੇਤਰ ’ਚ ਜਾਓ।
ਸੋਚ ਕੇ ਲਵੋ ਫ਼ੈਸਲਾ
ਜੇ ਤੁਸੀਂ ਕਿਸੇ ਗੱਲ ਤੋਂ ਦੁਚਿੱਤੀ ’ਚ ਹੋ ਤੇ ਅੱਗੇ ਵਧਣ ਲਈ ਸਹੀ ਰਾਹ ਬਾਰੇ ਨਹੀਂ ਸਮਝ ਆ ਰਹੀ ਤਾਂ ਬਿਹਤਰ ਹੋਵੇਗਾ ਕਿ ਇਕ ਸਾਲ ਦਾ ਗੈਪ ਲੈ ਕੇ ਸਾਰੇ ਬਦਲਾਂ ’ਤੇ ਵਿਚਾਰ ਕਰ ਲਵੋ। ਲੇਕਿਨ ਇਸ ਗੈਪ-ਈਅਰ ’ਚ ਵੀ ਤੁਹਾਨੂੰ ਪਲਾਨਿੰਗ ਕਰ ਕੇ ਕੁਝ ਕਰਨਾ ਹੋਵੇਗਾ। ਜੇ ਤੁਸੀਂ ਕਿਸੇ ਦਾਖ਼ਲਾ ਪ੍ਰੀਖਿਆ ਲਈ ਗੈਪ ਰੱਖਦੇ ਹੋ ਤਾਂ ਪੂਰੀ ਤਰ੍ਹਾਂ ਉਸ ’ਤੇ ਹੀ ਫੋਕਸ ਕਰੋ
ਵਿਜੈ ਗਰਗ (ਸੇਵਾ ਮੁਕਤ ਪਿ੍ੰਸਪਲ, ਮਲੋਟ)