9.6 C
United Kingdom
Saturday, March 7, 2026

More

    ਫਲੋਰਿਡਾ ‘ਚ ਕੀ ਵੈਸਟ ਨੇੜੇ ਪਲਟੀ ਕਿਸ਼ਤੀ, 2 ਦੀ ਮੌਤ 10 ਲਾਪਤਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆ), 28 ਮਈ 2021
    ਫਲੋਰਿਡਾ ਦੇ ਸਮੁੰਦਰੀ ਤੱਟ ‘ਤੇ ਕਿਊਬਾ ਨਾਲ ਸਬੰਧਿਤ ਇੱਕ ਕਿਸ਼ਤੀ ਦੇ ਪਲਟ ਜਾਣ ਨਾਲ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਹੋਰ ਵਿਅਕਤੀ ਲਾਪਤਾ ਹਨ।
    ਅਮਰੀਕਾ ਦੇ ਕੋਸਟ ਗਾਰਡ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਕੀ ਵੈਸਟ ਤੋਂ 16 ਮੀਲ ਸਾਊਥਵੈਸਟ ਵਿੱਚ ਕਿਸ਼ਤੀ ਹਾਦਸੇ ਨਾਲ ਸਬੰਧਿਤ ਅੱਠ ਲੋਕਾਂ ਨੂੰ ਬਚਾਇਆ ਗਿਆ ਅਤੇ ਦੋ ਦੀ ਮੌਤ ਹੋ ਗਈ ਹੈ। ਜਦਕਿ ਕਈ ਯੂਨਿਟਾਂ ਵੱਲੋਂ ਲਾਪਤਾ ਹੋਏ ਬਾਕੀ ਯਾਤਰੀਆਂ ਦੀ ਭਾਲ ਜਾਰੀ ਹੈ।
    ਕੋਸਟ ਗਾਰਡ ਅਨੁਸਾਰ ਇਸ ਹਾਦਸੇ ਵਿੱਚ ਬਚੇ ਹੋਏ ਅੱਠ ਵਿਅਕਤੀਆਂ ਨੇ ਦੱਸਿਆ ਕਿ ਇਹ ਸਮੂਹ ਐਤਵਾਰ ਨੂੰ ਪੋਰਟੋ ਡੀ ਮਰੀਅਲ, ਕਿਊਬਾ ਤੋਂ ਚੱਲਿਆ ਸੀ ਅਤੇ ਇਹਨਾਂ ਦੀ ਕਿਸ਼ਤੀ ਬੁੱਧਵਾਰ ਸ਼ਾਮ ਨੂੰ ਹਾਦਸੇ ਦਾ ਸ਼ਿਕਾਰ ਹੋਈ। ਅਧਿਕਾਰੀਆਂ ਦੁਆਰਾ ਬਚੇ ਹੋਏ ਵਿਅਕਤੀਆਂ ਨੂੰ ਭੋਜਨ, ਪਾਣੀ ਅਤੇ ਮੁੱਢਲੀ ਡਾਕਟਰੀ ਸਹਾਇਤਾ ਵੀ ਦਿੱਤੀ ਗਈ। ਕੋਸਟ ਗਾਰਡ ਦੁਆਰਾ ਪਾਣੀ ਵਿੱਚ ਗਾਇਬ ਹੋਏ ਯਾਤਰੀਆਂ ਦੀ ਭਾਲ ਜਾਰੀ ਹੈ ਅਤੇ ਉਹਨਾਂ ਨੂੰ ਕਈ ਕਿਸ਼ਤੀਆਂ ਅਤੇ ਹੈਲੀਕਾਪਟਰ ਦੀ ਮੱਦਦ ਨਾਲ ਲੱਭਿਆ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!