9.6 C
United Kingdom
Saturday, March 7, 2026

More

    ਅਮਰੀਕਾ: ਐਰੀਜ਼ੋਨਾ ਵਿੱਚ ਜੰਗਲੀ ਅੱਗ ਨੇ ਘੱਟੋ ਘੱਟ 13 ਘਰਾਂ ਨੂੰ ਕੀਤਾ ਤਬਾਹ

    ਗੁਰਿੰਦਰਜੀਤ ਨੀਟਾ ਮਾਛੀਕੇ /ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆ), 28 ਮਈ 2021
    ਅਮਰੀਕਾ ਦੇ ਸੂਬੇ ਐਰੀਜ਼ੋਨਾ ਵਿੱਚ ਲੱਗੀ ਜੰਗਲੀ ਅੱਗ ਨੇ ਤਕਰੀਬਨ ਇੱਕ ਦਰਜਨ ਘਰਾਂ ਨੂੰ ਨਸ਼ਟ ਕਰ ਦਿੱਤਾ ਹੈ। ਸੂਬੇ ਦੇ ਬਗਦਾਦ ਵਿੱਚ ਇੱਕ ਛੋਟੇ ਕਸਬੇ ਮਾਈਨਿੰਗ ਵਿੱਚ ਲੱਗੀ ਜੰਗਲੀ ਅੱਗ ‘ਤੇ ਜਿਆਦਾਤਰ ਕਾਬੂ ਪਾ ਲਿਆ ਗਿਆ ਹੈ, ਪਰ ਇਸ ਨਾਲ ਘੱਟੋ ਘੱਟ 13 ਘਰ ਤਬਾਹ ਹੋ ਗਏ ਅਤੇ ਸੈਂਕੜੇ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਿਆ ਗਿਆ ਹੈ। ਐਰੀਜ਼ੋਨਾ ਡਿਪਾਰਟਮੈਂਟ ਆਫ ਜੰਗਲਾਤ ਅਤੇ ਫਾਇਰ ਮੈਨੇਜਮੈਂਟ ਦੇ ਅਨੁਸਾਰ ਵੀਰਵਾਰ ਸ਼ਾਮ ਤੱਕ ਇਸ ਅੱਗ ਨਾਲ ਦਸ ਆਊਟ ਹਾਊਸ ਅਤੇ ਇੱਕ ਵਾਹਨ ਵੀ ਸੜ ਗਿਆ ਸੀ। ਫੀਨਿਕਸ ਅਧਾਰਤ ਮਾਈਨਿੰਗ ਕੰਪਨੀ ਫ੍ਰੀਪੋਰਟ-ਮੈਕਮੋਰੇਨ ਬਗਦਾਦ ਵਿੱਚ ਤਾਂਬੇ / ਮੋਲੀਬੇਡਨਮ ਦੀ ਖਾਣ ਚਲਾਉਂਦੀ ਹੈ ਅਤੇ ਸ਼ਹਿਰ ਵਿੱਚ ਸਾਰੇ ਘਰਾਂ ਅਤੇ ਵਪਾਰਕ ਇਮਾਰਤਾਂ ਦੀ ਮਾਲਕ ਹੈ। ਇਹ ਐਰੀਜ਼ੋਨਾ ਵਿੱਚ ਕੰਪਨੀ ਦੀ ਮਾਲਕੀਅਤ ਵਾਲੇ ਸਿਰਫ ਦੋ ਸ਼ਹਿਰਾਂ ਵਿਚੋਂ ਇਕ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਭਗ 25 ਪ੍ਰਤੀਸ਼ਤ ਤੱਕ ਕਾਬੂ ਕਰ ਲਈ ਗਈ ਸੀ ਅਤੇ ਇਸ ਨੇ ਲੱਗਭਗ 150 ਏਕੜ ਜ਼ਮੀਨ ਸਾੜ ਦਿੱਤੀ ਸੀ। ਬਗਦਾਦ ਦੇ ਅੱਗ ਬੁਝਾਊ ਵਿਭਾਗ ਨੇ ਰਾਤ 9 ਵਜੇ ਦੇ ਕਰੀਬ ਅੱਗ ਦੀਆਂ ਲਾਟਾਂ ਨੂੰ ਫੈਲਣ ਤੋਂ ਰੋਕਿਆ ਪਰ ਇਸ ਦੌਰਾਨ ਉਹਨਾਂ ਨੇ ਹੈਲੀਕਾਪਟਰਾਂ ਜਾਂ ਜਹਾਜ਼ਾਂ ਦੀ ਵਰਤੋਂ ਕਰਨ ਦੀ ਯੋਜਨਾ ਨਹੀਂ ਬਣਾਈ। ਇਸ ਅੱਗ ਦੀ ਵਜ੍ਹਾ ਨਾਲ ਇਲਾਕੇ ਦੇ ਲੋਕਾਂ ਨੂੰ 570 ਘਰ ਖਾਲੀ ਕਰਨ ਦੇ ਨੋਟਿਸ ਵੀ ਭੇਜੇ ਗਏ। ਇਸ ਅੱਗ ਦੀ ਮੁੱਢਲੀ ਜਾਂਚ ਅਨੁਸਾਰ ਸੜਕ ਬਣਾਉਣ ਦੇ ਕੰਮ ਕਰਨ ਵਾਲੇ ਅਮਲੇ ਤੋਂ ਇਹ ਜੰਗਲ ਦੀ ਅੱਗ ਲੱਗੀ ਹੋ ਸਕਦੀ ਹੈ ਜਦਕਿ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ। ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਬਗਦਾਦ ਵਿੱਚ ਬਿਜਲੀ ਨੂੰ 5 ਵਜੇ ਦੇ ਕਰੀਬ ਬੰਦ ਕਰਨਾ ਪਿਆ। ਇਸਦੇ ਇਲਾਵਾ ਨੇੜਲੇ ਵਿੱਕਨਬਰਗ ਇਲਾਕੇ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਇੱਕ ਪਨਾਹ ਘਰ ਵੀ ਸਥਾਪਿਤ ਕੀਤਾ ਗਿਆ ਸੀ ਅਤੇ ਬਗਦਾਦ ਨੂੰ ਆਊਣ ਵਾਲੇ ਸਟੇਟ ਰੂਟ 96 ਅਤੇ 97 ਨੂੰ ਬੰਦ ਕਰ ਦਿੱਤਾ ਗਿਆ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!