10.8 C
United Kingdom
Monday, May 20, 2024

More

    ਕਵਿਤਾ- ਖੇਤੀ (ਗੁਰਮੇਲ ਸਿੰਘ ਬੌਡੇ)

    ਕਿੱਧਰ ਗਈ ਅੱਜ ਪਿਆਰੀ ਖੇਤੀ?
    ਹਾਕਮਾਂ ਨੇ ਕਿਉਂ ਦੁਰਕਾਰੀ ਖੇਤੀ?
    ਹਾਲ਼ੀ, ਪਾਲ਼ੀ, ਰਾਹੀ ਪਾਂਧੀ
    ਚਿੜੀ ਜਨੌਰਾਂ ਲਈ ਨਿਆਰੀ ਖੇਤੀ।
    ਜੋ ਸਰਬੱਤ ਦਾ ਭਲਾ ਹੈ ਮੰਗਦੀ
    ਅਸੀਸਾਂ ਨਾਲ ਜੋ ਸ਼ਿੰਗਾਰੀ ਖੇਤੀ।
    ਦੇਸ਼ ਹੱਥ ‘ਚੋਂ ਠੂਠਾ ਕੱਢਕੇ ਮਾਣ ਜੋ ਦੇਵੇ
    ਵਿੱਚ ਮੰਡੀਆਂ ਦੇ ਠੁੱਡੇ ਕਾਹਤੋਂ ਖਾਵੇ ਖੇਤੀ?
    ਹਰ ਥਾਂ ਪਹੁੰਚ ਕੇ ਪੇਟ ਦੀ ਅੱਗ ਬੁਝਾਵੇ
    ਸਭ ਨੂੰ ਕੰਮ ਕਿਰਤ ‘ਤੇ ਲਾਵੇ ਖੇਤੀ।
    ਮਰਨ ਕਿਨਾਰੇ ਕੀਹਨੇ ਕਰਤੀ ਅੱਜ ਇਹ
    ਸੋਚੀਂ ਜ਼ਰਾ, ਕਿਉਂ ਮੰਦੇ ਹਾਲ ਵਿਚਾਰੀ ਖੇਤੀ?
    ਕਿਉਂ ਧਨਾਢ ਹੋਏ ਕਿਸਾਨਾਂ ਦੇ ਦੁਆਲੇ
    ਕਾਨੂੰਨ ਬਣਾ ਕੇ ਹਥਿਓਣ ਜੋ ਸਾਡੀ ਖੇਤੀ।
    ਧਰਤ ਦੇ ਜਾਇਆਂ ਹਾਕਮ ਬੂਹੇ ਲਾ ਲੇ ਧਰਨੇ
    “ਬੌਡੇ” ਪਾਟੀ ਧਰਤ ਦੀ ਬਣ ਲਲਕਾਰ ਖੇਤੀ।

    PUNJ DARYA

    Leave a Reply

    Latest Posts

    error: Content is protected !!