
ਤੁਸੀਂ ਸਾਰੇ ਹੀ ਮੇਰੇ ਇਸ ਸਿਰਲੇਖ ਨੂੰ ਪੜ੍ਹ ਕੇ ਹੈਰਾਨ ਤਾਂ ਜਰੂਰ ਹੋ ਰਹੇ ਹੋਵੋਂਗੇ। ਇੱਥੋਂ ਤੱਕ ਕਿ ਕੁਝ ਕੁ ਨੇ ਤਾਂ ਮੈਨੂੰ ਪਾਗਲ ਵੀ ਜਰੂਰ ਆਖਿਆ ਹੋਵੇਗਾ ਸਿਰਲੇਖ ਨੂੰ ਪੜ੍ਹ ਕੇ। ਕਰੋਨਾ ਨਾਮੀ ਇਹ ਬੀਮਾਰੀ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਤਾਂ ਕੋਈ ਪਾਗਲ ਹੀ ਹੋਵੇਗਾ ਜੋ ਇਸਦਾ ਧੰਨਵਾਦ ਕਰ ਰਿਹਾ ਹੈ। ਪਰ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਮੇਰੀ ਇਹ ਰਚਨਾ ਨੂੰ ਪੜਨ ਤੋਂ ਬਾਅਦ ਮੇਰੇ ਨਾਲ ਜਰੂਰ ਸਹਿਮਤ ਹੋ ਜਾਵੋਂਗੇ।
ਕਰੋਨਾ ਮਹਾਮਾਰੀ ਜਿੱਥੇ ਬੀਮਾਰ ਬੰਦੇ ਫੇਫੜਿਆਂ ਉੱਤੇ ਅਸਰ ਕਰ ਉਹਨਾਂ ਨੂੰ ਖਤਮ ਕਰ ਦਿੰਦੀ ਹੈ ਤੇ ਉਸਨੂੰ ਸਾਹ ਲੈਣ ਵਿੱਚ ਤਕਲੀਫ਼ ਆਉਦੀਂ ਹੈ ਤੇ ਆਖੀਰ ਉਹ ਦਮ ਤੋੜ ਦਿੰਦਾ ਹੈ।
ਇਸ ਬੀਮਾਰੀ ਨਾਲ ਇਕੱਲਾ ਮਰੀਜ਼ ਦਾ ਦਮ ਨਹੀਂ ਟੁੱਟਦਾ ਬਲਕਿ ਸਾਰੇ ਰਿਸਤਿਆਂ ਦਾ ਵੀ ਦਮ ਟੁੱਟ ਜਾਂਦਾ ਹੈ। ਸਭ ਤੋਂ ਪਹਿਲਾਂ ਜਦੋਂ ਪਤਾ ਲੱਗਦਾ ਹੈ ਕਿ ਕਿਸੇ ਨੂੰ ਕਰੋਨਾ ਹੋ ਗਿਆ ਹੈ ਤਾਂ ਲੋਕ ਕਿਸੇ ਵੱਡੇ ਪਾਪੀ ਦੇ ਵਾਂਗ ਹੀ ਉਸਦਾ ਬਾਈਕਾਟ ਕਰ ਦਿੰਦੇ ਹਨ। ਉਸਦੇ ਪਰਿਵਾਰਿਕ ਮੈਬਰਾਂ ਨੂੰ ਹੌਸਲਾ ਤਾਂ ਕੀ ਦੇਣਾ ਹੁੰਦਾ ਹੈ। ਉਸਦੇ ਘਰ ਅੱਗੋਂ ਦੀ ਲੰਘਣਾ ਵੀ ਵਰਜਿਤ ਹੇ ਜਾਂਦਾ ਹੈ।
ਇੱਕ ਤਾਂ ਬੀਮਾਰੀ ਤੇ ਦੂਜਾ ਇਕੱਲੇਪਣ ਨਾਲ ਬੰਦੇ ਦਾ ਹੌਸਲਾ ਹੀ ਟੁੱਟ ਜਾਂਦਾ ਹੈ।
ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਬਜੀ ,ਦੁੱਧ , ਰਾਸ਼ਨ ਆਦਿ ਬਿਨਾਂ ਅਸੀਂ ਕਰੋਨਾ ਜਾਣੇ ਤਾਂ ਲੈ ਸਕਦੇ ਹਾਂ ਪਰ ਜੇ ਕਿਸੇ ਮਿੱਤਰ ਜਾ ਰਿਸ਼ਤੇਦਾਰ ਦੇ ਘਰ ਜਾਣਾ ਹੋਵੇ ਤਾਂ ਬਹਾਨੇ- ਬਹਾਨੇ ਨਾਲ ਪਹਿਲਾਂ ਪੁੱਛਦੇ ਹਾਂ, “ਹੋਰ ਸਭ ਠੀਕ ਠਾਕ ਹੈ ਨਾ। ਜੇਕਰ ਇਹ ਵੀ ਪਤਾ ਚੱਲ ਜਾਵੇ ਕਿ ਉਹਨਾਂ ਦੀ ਗਲੀ ਵਿੱਚ ਵੀ ਕਿਸੇ ਨੂੰ ਕਰੋਨਾ ਹੋਇਆਂ ਹੈ ਤਾਂ ਆਪ ਤਾਂ ਕੀ ਜਾਣਾ ਹੈ ਅਗਲੇ ਨੂੰ ਵੀ ਆਉਣ ਤੋਂ ਮਨਾਂ ਕਰ ਦਿੰਦੇ ਹਨ।
ਇਸੇ ਲਈ ਹੀ ਮੈਂ ਕਰੋਨਾ ਦਾ ਧੰਨਵਾਦ ਕਰ ਰਿਹਾ ਹਾਂ ਕਿ ਜਿਸਨੇ ਸਾਡੇ ਫੋਕੇ ਰਿਸ਼ਤਿਆਂ ਦਾ ਵੀ ਅਸਲੀ ਚੇਹਰਾ ਦਿਖਾ ਦਿੱਤਾ ਹੈ।
ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕਰੋਨਾ ਸੰਕਟ ਦੀ ਤੇ ਇਮਤਿਹਾਨ ਦੀ ਘੜੀ ਹੈ। ਤੁਸੀਂ ਆਪਣੇ ਟੁੱਟਦੇ ਰਿਸ਼ਤਿਆਂ ਨੂੰ ਸੰਭਾਲੋ ਤੇ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖੋ।
ਸੰਦੀਪ ਦਿਉੜਾ
8437556667