ਸਲੀਮ ਰਜ਼ਾ (ਰਾਏਕੋਟੀ)
ਰੋਜ਼ ਬਲਾਤਕਾਰੀ ਹੁੰਦੀ ਏ
ਖੇਤਾਂ ‘ਚ, ਉਜਾੜਾਂ ‘ਚ
ਘਰਾਂ ‘ਚ,ਬਾਜਾਰਾਂ ‘ਚ
ਮਹਿਲਾਂ ‘ਚ, ਜਾਗੀਰਾਂ ‘ਚ
ਵਡੇਰਿਆਂ ਦੇ ਡੇਰਿਆਂ ‘ਚ
ਪੀਰਾਂ ਦੇ ਦਰਬਾਰਾਂ ‘ਚ
ਮੁੱਲਾਂਵਾਂ ਦੀਆਂ ਸਰਕਾਰਾਂ ‘ਚ ।
ਭਲਾ ਚਾਰ ਗਵਾਹਾਂ ਦੇ ਸਾਹਮਣੇ ਲੁੱਟ ਹੁੰਦੀਆਂ ਸਾਡੀਆਂ ਇੱਜ਼ਤਾਂ?
ਜਾਂ ਸਾਰੇ ਮੁੱਲਾਂਵਾਂ ਦੇ ਸਾਹਮਣੇ ਲੁੱਟ ਹੁੰਦੀਆਂ ਸਾਡੀਆਂ ਇੱਜਤਾਂ?
ਕਿੱਥੋਂ ਚਾਰ ਗਵਾਹ ਪੇਸ਼ ਕਰੀਏ
ਗਵਾਹੀ ਦੇਵੇ ਜਿਹੜਾ ਖੁਦਾ ਪੇਸ਼ ਕਰੀਏ ।
ਸਮਾਜ ਹੋ ਗਿਆ ਤਬਾਹ,
ਮੌਕੇ ਦੇ ਚਾਰ ਗਵਾਹਾਂ ਵਰਗਿਆਂ ਸ਼ੈਤਾਨਾਂ ਦੇ ਸਬੱਬ,
ਜਬਰਜਨਾਹੀ ਛੁੱਟ ਜਾਂਦੇ ,
ਸ਼ੱਰਈ ਅਦਾਲਤਾਂ ਦੇ ਫੈਸਲਿਆਂ ਦੇ ਸਬੱਬ।
ਲੇਖਕ ਸਲੀਮ ਰਜ਼ਾ …
ਅਨੁਵਾਦਕ ਸੋਹਲ ਸੰਤੋਖ
