ਕਰਮਜੀਤ ਭੱਲਾ, ਗਲਾਸਗੋ।

?ਅਮਲੀ ਸਹੁਰੀਂ ਜਾਂਦਾ ਘਰ ਵਾਲੀ ਨੂੰ ਲੈਣ। ਓਹੀ ਕੱਪੜੇ,ਓਹੀ ਸਾਈਕਲ ,ਲਿੱਬੜਿਆ ਤਿੱਬੜਿਆ, ਬਿਨ ਨਹਾਤੇ ਛੇ ਮਹੀਨੇ ਵਿੱਚ ਚਾਰ ਵਾਰ ਗਿਆ।
ਚੌਥੀ ਵਾਰ ਸੱਸ ਕਹਿੰਦੀ “ਪ੍ਰਾਹੁਣਿਆ ਸ਼ਰਮ ਕਰ ਹਰੇਕ ਵਾਰ ਓਹੀ ਕੱਪੜੇ ਪਾ ਕੇ ਆ ਜਾਨੈ, ਆਸ ਗਵਾਂਢ ਵਿੱਚ ਸਾਡਾ ਜਲੂਸ ਕੱਢਦੈਂ ?ਤੇਰੇ ਕੋਲ ਹੋਰ ਝੱਗਾ ਚੁੰਨੀ ਹੈਨੀਂ ਗਾ”
ਅਮਲੀ :- ਬੁੜੀਏ ਤੇਰੇ ਕੋਲ ਵੀ ਤਿੰਨ ਕੁੜ੍ਹੀਆਂ ਹੋਰ ਨੇ, ਤੂੰ ਵੀ ਤਾਂ ਵਾਰ ਵਾਰ ਇੱਕੋ ਨਾਲ ਤੋਰ ਦਿੱਨੀਂ ਏਂ। ??
?ਰਾਜੀ ਅਮਲੀ -” ਨਸੇ ਦੀ ਲੋਰ ਵਿੱਚ ਤੁਰਿਆ ਜਾਂਦਾ ਮੱਝ ਵਿੱਚ ਵੱਜਿਆ।
ਰਾਜੀ ,”ਭੈਣ ਜੀ ਮਾਫ ਕਰਨਾ ।”
ਕੋਈ ਬੰਦਾ -“ਅਮਲੀਆ ਭੈਣ ਜੀ ਨੀ ਮੱਝ ਏ ।”
ਰਾਜੀ ਅਮਲੀ ਥੋੜੀ ਦੂਰ ਗਿਆ-“ਕਿਸੇ ਮੋਟੀ ਜਨਾਨੀਂ ਵਿੱਚ ਵੱਜਿਅਾ ,ਵੱਜਣ ਸਾਰ ਕਹਿੰਦਾ ਪਿੰਡ ਵਾਲੇ ਵੀ ਪਤੰਦਰ ਪਾਂਗਲ ਹੀ ਨੇ ,ਜਨਾਨੀਂਆਂ ਅੰਦਰ ਤਾੜੀਆਂ ਮੱਝਾਂ ਖੁੱਲ੍ਹੀਆਂ ਛੱਡੀਆਂ।”?
?ਰਾਜੀ ਅਮਲੀ ਆਵਦੇ ਯਾਰ ਭੀਰੀ ਅਮਲੀ ਨੂੰ- “ਭੀਰੀ ਯਾਰ, ਕਰਫੂ ਤੋਂ ਬਾਅਦ ਮਰਾਸੀਆਂ ਨੂੰ ਕਿਸੇ ਨੇ ਵਿਆਹ ਸ਼ਾਦੀ ‘ਤੇ ਨੀ ਬੁਲਾਉਣਾ।”
ਭੀਰੀ ਅਮਲੀ- ਓਹ ਕਿਉਂ ਬਈ? ਏਹੀ ਤਾਂ ਵਿਆਹਾਂ ਵਿੱਚ ਹਸਾਉਂਦੇ ਨੇ।”
ਰਾਜੀ ਅਮਲੀ- “ਦੇਖਦਾ ਨੀ ਟਿਕਟੋਕ ਵੱਟਸਐਪ ‘ਤੇ ਸਾਰਾ ਪੰਜਾਬ ਤਾਂ ਮਰਾਸੀ ਬਣਿਆ ਫਿਰਦੈ।”???