9.6 C
United Kingdom
Saturday, March 7, 2026

More

    ਮਿਹਨਤ ਨਾਲ ਹੀ ਸਫਲਤਾ ਮਿਲਦੀ ਹੈ : ਵਿਸ਼ੂ ਖੇਤੀਆ

    ਰਘਵੀਰ ਸਿੰਘ ਜੱਗਾ

    ਵਿਸ਼ੂ ਖੇਤੀਆ

    ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣ ਲਈ ਸੱਚੇ ਦਿਲੋਂ ਕੀਤੀ ਮਿਹਨਤ ਇੱਕ ਨਾ ਇੱਕ ਦਿਨ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਪਹੁੰਚਾ ਹੀ ਦਿੰਦੀ ਹੈ, ਅਜਿਹੀ ਸੋਚ ਰੱਖਣ ਵਾਲੀ ਅਦਾਕਾਰਾ ਹੈ ਵਿਸ਼ੂ ਖੇਤੀਆ, ਜਿਸ ਨੇ ਨਵੀਂ ਆਈ ਫਿਲਮ ‘ਸਬੂਤੇ ਕਦਮ’ ‘ਚ ਦਾਰੋ ਨਾਮਕ ਲੜਕੀ ਦੇ ਨਿਭਾਏ ਆਪਣੇ ਕਿਰਦਾਰ ਨਾਲ ਅਦਾਕਾਰੀ ਖੇਤਰ ‘ਚ ਵੱਖਰੀ ਪਹਿਚਾਣ ਬਣਾਈ ਹੈ।
    ਜਿਲ੍ਹਾ ਮਾਨਸਾ ਦੇ ਪਿੰਡ ਜਟਾਣਾ ਕਲਾਂ ਵਿਖੇ ਮਾਤਾ ਮਨਜੀਤ ਕੌਰ ਦੀ ਕੁੱਖੋਂ ਅਤੇ ਪਿਤਾ ਤੇਜਾ ਸਿੰਘ ਦੇ ਗ੍ਰਹਿ ਵਿਖੇ ਜਨਮੀ ਵਿਸ਼ੂ ਖੇਤੀਆ ਨੇ ਆਪਣੀ ਮੁੱਢਲੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਕੁਸਲਾ ਤੋਂ ਕਰਨ ਉਪਰੰਤ ਗ੍ਰੈਜੂਏਸ਼ਨ ਮਾਤਾ ਗੁਜਰੀ ਗਰਲਜ ਕਾਲਜ ਸਰਦੂਲਗੜ੍ਹ ਤੋਂ ਹਾਸਲ ਕੀਤੀ।
    ਵਿਸ਼ੂ ਨੂੰ ਬਚਪਨ ਤੋਂ ਹੀ ਅਦਾਕਾਰੀ ਕਰਨ ਦਾ ਸ਼ੌਂਕ ਸੀ, ਜਿਸ ਕਰਕੇ ਉਸ ਨੇ ਅੱਠਵੀਂ ਕਲਾਸ ਤੋਂ ਹੀ ਸਕੂਲ ਵਿੱਚ ਹੁੰਦੇ ਸਮਾਗਮਾਂ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਅਦਾਕਾਰੀ ਖੇਤਰ ਵਿੱਚ ਹੋਰ ਅੱਗੇ ਵਧਣ ਲਈ ਵਿਸ਼ੂ ਨੇ 10ਵੀਂ ਕਲਾਸ ‘ਚ ਪੜ੍ਹਦੇ ਸਮੇਂ ਹੀ ਸੁਰਿੰਦਰ ਸਾਗਰ ਬੋਹਾ ਨਾਲ ਜੁੜ ਕੇ ਥਿਏਟਰ ਕਰਨਾ ਵੀ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਉਸ ਨੇ ਨਾਟਕ ਛਿਪਣ ਤੋਂ ਪਹਿਲਾਂ, ਕਥਾ ਰੁੱਖਾਂ ਤੇ ਕੁੱਖਾ ਦੀ, ਮਿੱਟੀ ਰੁੱਦਨ ਕਰੇ, ਨਸ਼ੇ ਦਾ ਅੰਤ, ਫਾਂਸੀ ਅਤੇ ਬੁੱਤ ਜਾਗ ਪਿਆ ਆਦਿ ਕੀਤੇ, ਆਪਣੀ ਕਲਾ ਨੂੰ ਹੋਰ ਨਿਖਾਰਨ ਲਈ ਟਾਇਮ ਟੀ.ਵੀ. ਪਟਿਆਲਾ ਵਿਖੇ ਐਕਟਿੰਗ ਦੀਆਂ ਕਲਾਸਾਂ ਲਗਾਉਂਣੀਆਂ ਸ਼ੁਰੂ ਕੀਤੀਆਂ।
    ਵਿਸ਼ੂ ਖੇਤੀਆ ਫਿਲਮ ਸੀਬੋ, ਚੂੜੀਆਂ, ਸੂਬੇਦਾਰ ਜੋਗਿੰਦਰ ਸਿੰਘ, ਜੋਰਾ 10 ਨੰਬਰੀਆ, ਗਦਰੀ ਯੋਧੇ, ਸੱਚ ਅਤੇ ਹੁਣੇ ਰਿਲੀਜ ਹੋਈ ਫਿਲਮ ਸਬੂਤੇ ਕਦਮ ਆਦਿ ਸਮੇਤ ਅੱਧੀ ਦਰਜਨ ਫਿਲਮਾਂ ‘ਚ ਕੰਮ ਕਰਨ ਤੋਂ ਇਲਾਵਾ ਸੀਰੀਅਲ ਮੌਕਾ ਏ ਵਾਰਦਾਤ, ਪੀਟੀਸੀ ਬੌਕਸ ਫਿਲਮ ਰੰਗ ਆਦਿ ‘ਚ ਵੀ ਆਪਣੀ ਅਦਾਕਾਰੀ ਦੇ ਰੰਗ ਬਿਖੇਰ ਚੁੱਕੀ ਹੈ, ਇਸ ਤੋਂ ਇਲਾਵਾ ਫਿਲਮ ਅੰਗਰੇਜ ਪੁੱਤ, ਮੈ ਕੈਨੇਡਾ ਜਾਣਾ ਆਦਿ ਆਉਣ ਵਾਲੀਆਂ ਫਿਲਮਾਂ ‘ਚ ਵੀ ਵਿਸ਼ੂ ਖੇਤੀਆ ਵੱਖ ਵੱਖ ਕਿਰਦਾਰ ਨਿਭਾਉਂਦੀ ਦਿਖਾਈ ਦੇਵੇਗੀ।
    ਵਿਸ਼ੂ ਖੇਤੀਆ ਦੇ ਅਦਾਕਾਰੀ ਖੇਤਰ ‘ਚ ਪਾਏ ਵਧੀਆ ਯੋਗਦਾਨ ਨੂੰ ਦੇਖਦੇ ਹੋਏ ਕਈ ਐਵਾਰਡ ਵੀ ਮਿਲ ਚੁੱਕੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!