ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ )
ਬਰਤਾਨੀਆ ਵਿੱਚ ਮੌਤਾਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਦੌਰਾਨ 888 ਨਵੀਆਂ ਮੌਤਾਂ ਹੋਣ ਦਾ ਸਮਾਚਾਰ ਹੈ। ਸਿਹਤ ਵਿਭਾਗ ਵੱਲੋਂ ਮੌਤਾਂ ਦੀ ਕੁੱਲ ਗਿਣਤੀ 15464 ਦੱਸੀ ਜਾ ਰਹੀ ਹੈ।
ਇੰਗਲੈਂਡ ਵਿੱਚ ਨਵੀਆਂ ਮੌਤਾਂ- 784
ਸਕਾਟਲੈਂਡ ਵਿੱਚ ਨਵੀਆਂ ਮੌਤਾਂ-56
ਵੇਲਜ਼ ਵਿੱਚ ਨਵੀਆਂ ਮੌਤਾਂ- 28
ਉੱਤਰੀ ਆਇਰਲੈਂਡ ਵਿਚ ਨਵੀਆਂ ਮੌਤਾਂ- 17
ਬੇਸ਼ੱਕ ਚਾਰੇ ਦੇਸ਼ਾਂ ਦੇ ਇਹਨਾਂ ਅੰਕੜਿਆਂ ਦੀ ਗਿਣਤੀ 885 ਬਣਦੀ ਹੈ ਪਰ ਸਿਹਤ ਵਿਭਾਗ ਵੱਲੋਂ ਮੌਤਾਂ ਦੀ ਗਿਣਤੀ 888 ਦੱਸੀ ਹੈ।
ਦੇਸ਼ ਭਰ ਵਿੱਚ ਪੀੜਤਾਂ ਦੀ ਗਿਣਤੀ 114217 ਹੋ ਗਈ ਹੈ।
ਕੇਅਰ ਇੰਗਲੈਂਡ ਨਾਂ ਦੀ ਕੇਅਰ ਹੋਮ ਫਰਮ ਵੱਲੋਂ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਸੰਬੰਧੀ ਸ਼ੰਕਾ ਪ੍ਰਗਟਾਈ ਹੈ ਕਿ ਇਹਨਾਂ ਮੌਤਾਂ ਦੇ ਅਸਲ ਅੰਕੜੇ 7500 ਹੋ ਸਕਦੇ ਹਨ। ਜਦਕਿ ਸਰਕਾਰੀ ਰਿਕਾਰਡ ਅਨੁਸਾਰ 3 ਅਪ੍ਰੈਲ ਤੱਕ 217 ਮੌਤਾਂ ਹੋਈਆਂ ਦੱਸੀਆਂ ਗਈਆਂ ਹਨ।