ਖੇਤੀ ਵਿਭਾਗ ਵੱਲੋਂ ਕੰਟਰੋਲ ਰੂਮ ਸਥਾਪਿਤ, ਨੰਬਰ ਜਾਰੀ
ਮੋਗਾ (ਮਿੰਟੂ ਖੁਰਮੀ)
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਜ਼ਿਲ੍ਹਾ ਮੋਗਾ ਦੀਆਂ ਵੱਖ ਵੱਖ ਟੀਮਾਂ ਨੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ.) ਸਦਰ ਮੁਕਾਮ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਹੋਈ ਬਾਰਿਸ਼ ਨਾਲ ਕਣਕઠ ਕੋਈ ਨੁਕਸਾਨ ਦੇਖਣ ਵਿੱਚ ਨਹੀ ਆਇਆ. ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਖੇਤੀਬਾੜੀ ਵਿਭਾਗ ਕਿਸਾਨਾਂ ਨਾਲ ਹਮੇਸ਼ਾ ਵਾਂਗ ਮੋਢਾ ਂਜੋੜ ਕੇ ਖੜ੍ਹਾ ਹੈ ਅਤੇ ਵਿਭਾਗ ਵੱਲੋ ਕਿਸਾਨਾਂ ਦੀ ਸਹੂਲਤ ਵਾਸਤੇ ਜ਼ਿਲ੍ਹਾ ਹੈਡਕੁਆਰਟਰ ਤੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿਸਦੇ ਇੰਚਾਰਜ ਡਾ. ਰਾਮ ਸਿੰਘ 78376-00579, ਮੈਬਰ ਡਾ. ਅਮਰਜੀਤ ਸਿੰਘ 96461-48011, ਡਾ. ਸੁਖਰਾਜ ਕੌਰ 78376-00576, ਡਾ. ਰਾਜਵਿੰਦਰ ਸਿੰਘ 98883-37654 ਹਨ।ઠ
ઠ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਖਾਦ, ਬੀਜ , ਕੀੜੇਮਾਰ ਦਵਾਈਆਂ ਲੈਣ ਸਬੰਧੀ ਕੋਈ ਮੁਸ਼ਕਿਲ ਆਉਦੀ ਹੈ ਤਾਂ ਇਸ ਟੀਮ ਨਾਲ ਸੰਪਰਕ ਕਰ ਸਕਦਾ ਹੈ। ਕਿਸੇ ਅਣਸੁਖਾਵੀ ਘਟਨਾ ਤੋ ਬਚਣ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਲੱਗੇ ਟ੍ਰਾਂਸਫਾਰਮ ਦੇ ਆਲੇ ਦੁਆਲੇ ਘੱਟੋ ਘੱਟ 8-10 ਦੇ ਘੇਰੇ ਵਿੱਚ ਫਸਲ ਬਿਲਕੁਲ ਨੀਵੀ ਕਰਕੇ ਕੱਟ ਦੇਣੀ ਚਾਹੀਦੀ ਹੈ। ਕਿਸਾਨਾਂ ਨੂੰ ਆਪਣੇ ਵੱਡੇ ਸਪਰੇਅ ਪੰਪ ਪਾਣੀ ਨਾਲ ਭਰ ਕੇ ਅਤੇ ਆੜਾਂ ਤੇ ਖੋਲਾਂ ਵੀ ਪਾਣੀ ਨਾਲ ਭਰ ਕੇ ਰੱਖਣੀਆਂ ਚਾਹੀਦੀਆਂ ਹਨ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਟ੍ਰੈਕਟਰ ਅਤੇ ਕਲਟੀਵੇਟਰ ਤਿਆਰ ਰੱਖਣ। ਉਨ੍ਹਾਂ ਕਿਸਾਨਾਂ ਨੂੰ ਮੰਡੀ ਵਿੱਚ ਆਪਣੀ ਫ਼ਸਲ ਸੁਕਾ ਕੇ ਅਤੇ ਆਪਣੇ ਆੜ੍ਹਤੀਏ ਵੱਲੋ ਦਿੱਤੀ ਪਰਚੀ ਨਾਲ ਲਿਆਉਣ ਅਤੇ ਕਿਸੇ ਕਿਸਮ ਦੀ ਭੀੜ ਇਕੱਠੀ ਨਾ ਕਰਨ ਦੀ ਅਪੀਲ ਵੀ ਕੀਤੀ।